ਸ਼੍ਰੀਨਗਰ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਬੁੱਧਵਾਰ (11 ਸਤੰਬਰ) ਨੂੰ ਅਨੰਤਨਾਗ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਅੱਜ ਹਰ ਪਾਸੇ ਹਮਲੇ ਹੋ ਰਹੇ ਹਨ, ਫਿਰ ਵੀ ਮੋਦੀ ਜੀ ਝੂਠ ਬੋਲਣ ਤੋਂ ਨਹੀਂ ਝਿਜਕਦੇ ਕਿਉਂਕਿ ਉਹ ਝੂਠਿਆਂ ਦੇ ਸਰਦਾਰ ਹਨ।
ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 400 ਪਾਰ ਕਰਨ ਵਾਲੇ ਕਿੱਥੇ ਗਏ।ਉਹ (ਭਾਜਪਾ) 240 ਸੀਟਾਂ ਤੱਕ ਸੀਮਤ ਰਹੀ। ਜੇਕਰ ਸਾਨੂੰ (ਵਿਰੋਧੀਆਂ ਨੂੰ) 20 ਹੋਰ ਸੀਟਾਂ ਮਿਲ ਜਾਂਦੀਆਂ ਤਾਂ ਇਹ ਸਾਰੇ ਲੋਕ ਜੇਲ੍ਹ ਵਿੱਚ ਹੁੰਦੇ। ਇਹ ਲੋਕ ਜੇਲ੍ਹ ਵਿੱਚ ਰਹਿਣ ਦੇ ਲਾਇਕ ਹਨ।
ਖੜਗੇ ਨੇ ਕਿਹਾ ਕਿ ਭਾਜਪਾ ਭਾਸ਼ਣ ਤਾਂ ਬਹੁਤ ਦਿੰਦੀ ਹੈ, ਪਰ ਇਸ ਦੀ ਕਰਨੀ ਅਤੇ ਕਹਿਣੀ ‘ਚ ਬਹੁਤ ਫਰਕ ਹੈ। ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਗਠਜੋੜ ਕਮਜ਼ੋਰ ਨਹੀਂ ਹੋਵੇਗਾ। ਅਸੀਂ ਸੰਸਦ ਵਿੱਚ ਆਪਣੀ ਤਾਕਤ ਦਿਖਾਈ ਹੈ। ਅਸੀਂ ਉਸੇ ਤਾਕਤ ਨਾਲ ਅੱਗੇ ਵਧਾਂਗੇ।
Published on: ਸਤੰਬਰ 11, 2024 12:11 ਬਾਃ ਦੁਃ