ਮਹਿਲਾ ਫਲਾਇੰਗ ਅਫਸਰ ਵੱਲੋਂ ਵਿੰਗ ਕਮਾਂਡਰ ‘ਤੇ ਬਲਾਤਕਾਰ ਦਾ ਇਲਜ਼ਾਮ, FIR ਦਰਜ

ਪੰਜਾਬ


ਨਵੀਂ ਦਿੱਲੀ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਭਾਰਤੀ ਹਵਾਈ ਸੈਨਾ ਦੀ ਮਹਿਲਾ ਫਲਾਇੰਗ ਅਫਸਰ ਨੇ ਵਿੰਗ ਕਮਾਂਡਰ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਜੰਮੂ-ਕਸ਼ਮੀਰ ਦੇ ਬਡਗਾਮ ‘ਚ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ। ਦੋਵੇਂ ਅਧਿਕਾਰੀ ਸ੍ਰੀਨਗਰ ਵਿੱਚ ਹੀ ਤਾਇਨਾਤ ਹਨ। ਸੂਤਰਾਂ ਮੁਤਾਬਕ ਹਵਾਈ ਫੌਜ ਨੇ ਦੱਸਿਆ ਕਿ ਬਡਗਾਮ ਦੇ ਪੁਲਸ ਸਟੇਸ਼ਨ ਨੇ ਸਾਡੇ ਕੋਲ ਪਹੁੰਚ ਕੀਤੀ। ਅਸੀਂ ਮਾਮਲੇ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਅਸੀਂ ਇਸ ਮਾਮਲੇ ਤੋਂ ਜਾਣੂ ਹਾਂ।
NDTV ਦੀ ਰਿਪੋਰਟ ਦੇ ਅਨੁਸਾਰ, ਐਫਆਈਆਰ ਵਿੱਚ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਵਿੰਗ ਕਮਾਂਡਰ ਦੇ ਹੱਥੋਂ ਉਤਪੀੜਨ, ਜਿਨਸੀ ਸ਼ੋਸ਼ਣ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰ ਰਹੀ ਹੈ। 31 ਦਸੰਬਰ 2023 ਨੂੰ ਅਫਸਰ ਮੈਸ ‘ਚ ਆਯੋਜਿਤ ਨਿਊ ਈਅਰ ਪਾਰਟੀ ‘ਚ ਗਿਫਟ ਦੇਣ ਦੇ ਬਹਾਨੇ ਵਿੰਗ ਕਮਾਂਡਰ ਉਸ ਨੂੰ ਆਪਣੇ ਕਮਰੇ ‘ਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।