ਅੱਜ ਦਾ ਇਤਿਹਾਸ

ਪੰਜਾਬ

ਅੱਜ ਦਾ ਇਤਿਹਾਸ
12 ਸਤੰਬਰ 2006 ‘ਚ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਖੇ ਅਮਰੀਕੀ ਦੂਤਘਰ ‘ਤੇ ਹਮਲਾ ਹੋਇਆ ਸੀ
ਚੰਡੀਗੜ੍ਹ, 12 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 12 ਸਤੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਨਜ਼ਰ ਮਾਰਾਂਗੇ 12 ਸਤੰਬਰ ਦੇ ਇਤਿਹਾਸ ਉੱਤੇ :-

  • 2009 ਵਿੱਚ 12 ਸਤੰਬਰ ਨੂੰ ਭਾਰਤੀ ਮਹਿਲਾ ਟੀਮ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਅਮਰੀਕਾ ਨੂੰ 3-1 ਨਾਲ ਹਰਾ ਕੇ ਸੱਤਵੇਂ ਸਥਾਨ ’ਤੇ ਰਹੀ ਸੀ।
  • 2012 ਵਿੱਚ ਅੱਜ ਦੇ ਦਿਨ ਐਪਲ ਨੇ ਆਈਫੋਨ 5 ਅਤੇ ਆਈਓਐਸ 6 ਲਾਂਚ ਕੀਤਾ ਸੀ।
  • ਅੱਜ ਦੇ ਦਿਨ 2008 ਵਿੱਚ ਸਹਾਰਾ ਇੰਡੀਆ ਇਨਵੈਸਟਮੈਂਟ ਕਾਰਪੋਰੇਸ਼ਨ ਨੇ ਆਪਣਾ ਗੈਰ-ਬੈਂਕਿੰਗ ਵਿੱਤੀ ਕਾਰੋਬਾਰ ਬੰਦ ਕਰ ਦਿੱਤਾ ਸੀ।
  • 2007 ਵਿਚ 12 ਸਤੰਬਰ ਨੂੰ ਰੂਸ ਨੇ ਇਕ ਗੈਰ-ਪ੍ਰਮਾਣੂ ਵੈਕਿਊਮ ਬੰਬ (ਵਾਤਾਵਰਣ ਅਨੁਕੂਲ ਬੰਬ) ਦਾ ਪ੍ਰੀਖਣ ਕੀਤਾ ਸੀ।
  • 12 ਸਤੰਬਰ 2006 ‘ਚ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਖੇ ਅਮਰੀਕੀ ਦੂਤਘਰ ‘ਤੇ ਹਮਲਾ ਹੋਇਆ ਸੀ।
  • 2001 ‘ਚ 12 ਸਤੰਬਰ ਨੂੰ ਅਮਰੀਕਾ ਨੇ ਅੱਤਵਾਦ ਖਿਲਾਫ ਜੰਗ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1998 ਵਿੱਚ ਕੁਆਲਾਲੰਪੁਰ ਵਿੱਚ 16ਵੀਆਂ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਹੋਇਆ ਸੀ।
  • 1991 ਵਿੱਚ, ਸਪੇਸ ਸ਼ਟਲ STS 48 (ਡਿਸਕਵਰੀ 14) ਨੂੰ 12 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ।
  • ਅੱਜ ਦੇ ਦਿਨ 1987 ਵਿੱਚ ਇਥੋਪੀਆ ‘ਚ ਸੰਵਿਧਾਨ ਅਪਣਾਇਆ ਗਿਆ ਸੀ।
  • 12 ਸਤੰਬਰ 1968 ਨੂੰ ਅਲਬਾਨੀਆ ਨੇ ਵਾਰਸਾ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1959 ‘ਚ ਤਤਕਾਲੀ ਸੋਵੀਅਤ ਸੰਘ ਦਾ ਰਾਕੇਟ ‘ਲੂਨਾ 2’ ਚੰਦਰਮਾ ‘ਤੇ ਪਹੁੰਚਿਆ ਸੀ।
  • 12 ਸਤੰਬਰ 1944 ਨੂੰ ਅਮਰੀਕੀ ਫੌਜ ਪਹਿਲੀ ਵਾਰ ਜਰਮਨੀ ਵਿਚ ਦਾਖਲ ਹੋਈ ਸੀ।
  • ਅੱਜ ਦੇ ਦਿਨ 1873 ਵਿੱਚ ਗਾਹਕਾਂ ਨੂੰ ਪਹਿਲਾ ਟਾਈਪਰਾਈਟਰ ਵੇਚਿਆ ਗਿਆ ਸੀ।
  • ਲਾਰਡ ਕਾਰਨਵਾਲਿਸ 12 ਸਤੰਬਰ 1786 ਨੂੰ ਗਵਰਨਰ ਜਨਰਲ ਬਣਿਆ ਸੀ।
  • ਅੱਜ ਦੇ ਦਿਨ 1635 ਵਿਚ ਸਵੀਡਨ ਅਤੇ ਪੋਲੈਂਡ ਨੇ ਜੰਗਬੰਦੀ ਦੀ ਸੰਧੀ ‘ਤੇ ਦਸਤਖਤ ਕੀਤੇ ਸਨ।
  • ਤੈਮੂਰ ਲੰਗ 12 ਸਤੰਬਰ 1398 ਨੂੰ ਸਿੰਧ ਨਦੀ ਦੇ ਕੰਢੇ ਪਹੁੰਚਿਆ ਸੀ।

Leave a Reply

Your email address will not be published. Required fields are marked *