ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨ ਨਿਯਮ ਬਦਲੇ

ਰੁਜ਼ਗਾਰ

ਨਵੀਂ ਦਿੱਲੀ, 12 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਕਰਮਚਾਰੀਆਂ ਦੀ ਪੈਨਸ਼ਨ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਸੇਵਾਮੁਕਤੀ ਤੋਂ ਬਾਅਦ ਪ੍ਰਾਈਵੇਟ ਮੁਲਾਜ਼ਮਾਂ ਨੂੰ EPFO (Employess Provident Fund Organisation) ਦੀ ਪੈਨਸ਼ਨ ਸਕੀਮ  ਤੋਂ ਪੈਨਸ਼ਨ ਲੈਣਾ ਕਾਫੀ ਸੌਖਾ ਹੋ ਜਾਵੇਗਾ। ਈਪੀਐਫਓ ਦੀ ਪੈਨਸ਼ਨ ਯੋਜਨਾ ਦੇ ਦਾਇਰੇ ਵਿੱਚ ਆਉਣ ਵਾਲੇ ਪੈਨਸ਼ਨਰ ਅਗਲੇ ਸਾਲ ਤੋਂ ਕਿਸੇ ਵੀ ਬੈਂਕ ਜਾਂ ਉਸਦੀ ਬ੍ਰਾਂਚ ਤੋਂ ਆਪਣੀ ਪੈਨਸ਼ਨ ਲੈ ਸਕਣਗੇ। ਕੇਂਦਰ ਸਰਕਾਰ ਨੇ ਇਸ ਨਵੇਂ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਦਲਾਅ 1 ਜਨਵਰੀ 2025 ਤੋਂ ਲਾਗੂ ਹੋਵੇਗਾ।

ਇੱਥੇ ਇਹ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੂੰ ਸੈਂਟਰਲਾਈਡ ਪੈਨਸ਼ਨ ਪੇਮੈਂਟ ਸਿਸਟਮ (ਸੀਪੀਪੀਐਸ) ਨਾਲ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) 1995 ਨੂੰ ਲੈ ਕੇ ਇਕ ਪ੍ਰਸਤਾਵ ਮਿਲਿਆ ਸੀ। ਇਹ ਪ੍ਰਸਤਾਵ ਕਿਸੇ ਵੀ ਬੈਂਕ ਦੀ ਕਿਸੇ ਵੀ ਬ੍ਰਾਂਚ ਤੋਂ ਪੈਨਸ਼ਨ ਕਢਵਾਉਣ ਦਾ ਸਿਸਟਮ ਲਾਗੂ ਕਰਨ ਬਾਰੇ ਸੀ। ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵਾਂ ਸਿਸਟਮ ਈਪੀਐਸ ਪੈਨਸ਼ਨਰਾਂ ਨੂੰ 1 ਜਨਵਰੀ 2025 ਤੋਂ ਭਾਰਤ ਵਿੱਚ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਾਉਣ ਵਿੱਚ ਮਦਦਗਾਰ ਹੋਵੇਗਾ। ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਲਈ ਇਹ ਇਕ ਵੱਡਾ ਬਦਲਾਅ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਆਸਾਨ ਹੋਵੇਗਾ।

Latest News

Latest News

Leave a Reply

Your email address will not be published. Required fields are marked *