ਚੰਡੀਗੜ੍ਹ, 13 ਸਤੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-10 ਸਥਿਤ ਕੋਠੀ ‘ਤੇ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਤੱਕ ਪੁਲਿਸ ਪਹੁੰਚ ਗਈ ਹੈ। ਪੰਜਾਬ ਪੁਲਿਸ ਦੀ ਟੀਮ ਨੇ ਖੰਨਾ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਹਿਰਾਸਤ ਵਿੱਚ ਲਏ ਗਏ ਹਨ। ਉਨ੍ਹਾਂ ਨੂੰ ਦੇਰ ਰਾਤ ਕਾਊਂਟਰ ਇੰਟੈਲੀਜੈਂਸ ਟੀਮ ਨੇ ਫੜ ਲਿਆ।
ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਕੋਈ ਵੀ ਅਧਿਕਾਰੀ ਇਸ ਬਾਰੇ ਬੋਲਣ ਤੋਂ ਬਚ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕਰੇਗੀ।
ਕੋਠੀ ‘ਤੇ ਹਮਲੇ ਤੋਂ ਬਾਅਦ ਜਦੋਂ ਮੁਲਜ਼ਮ ਆਟੋ ਰਾਹੀਂ ਸੈਕਟਰ-18 ਪਹੁੰਚੇ ਤਾਂ ਉਥੇ ਲਾਲ ਬੱਤੀ ਸੀ। ਫਿਰ ਉਨ੍ਹਾਂ ਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਗੱਡੀ ਚਲਾਉਣ ਲਈ ਕਿਹਾ। ਆਟੋ ਚਾਲਕ ਨੇ ਲਾਲ ਬੱਤੀ ਨੂੰ ਜੰਪ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਜਿਹੇ ‘ਚ ਮੁਲਜ਼ਮਾਂ ਨੇ ਉਸ ਵੱਲ 500 ਰੁਪਏ ਦਾ ਨੋਟ ਸੁੱਟਿਆ ਅਤੇ ਸੈਕਟਰ-18 ਦੇ ਰਿਹਾਇਸ਼ੀ ਇਲਾਕੇ ਵੱਲ ਭੱਜ ਗਏ।