6 ਸਵਿਸ ਬੈਂਕ ਖਾਤਿਆਂ ‘ਚ ਅਡਾਨੀ ਦੇ 310 ਮਿਲੀਅਨ ਡਾਲਰ ਫਰੀਜ, ਹਿੰਡਨਬਰਗ ਦਾ ਦਾਅਵਾ
ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿਕ ਬਿਊਰੋ :
ਅਮਰੀਕੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ ਨੇ 12 ਸਤੰਬਰ ਨੂੰ ਐਕਸ ‘ਤੇ ਇੱਕ ਪੋਸਟ ਦੇ ਜ਼ਰੀਏ ਅਡਾਨੀ ਗਰੁੱਪ ‘ਤੇ ਨਵਾਂ ਦੋਸ਼ ਲਗਾਇਆ ਹੈ। ਇਸ ਵਿਚ ਕਿਹਾ ਗਿਆ ਸੀ ਕਿ ਸਵਿਟਜ਼ਰਲੈਂਡ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ, ਸਮੂਹ ਦੇ 6 ਸਵਿਸ ਬੈਂਕ ਖਾਤਿਆਂ ਵਿਚ 310 ਮਿਲੀਅਨ ਡਾਲਰ ਫਰੀਜ ਕਰ ਦਿੱਤੇ ਗਏ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਨਵੇਂ ਸਵਿਸ ਕ੍ਰਿਮੀਨਲ ਕੋਰਟ ਦੇ ਰਿਕਾਰਡਾਂ ਦੇ ਅਨੁਸਾਰ, ਸਰਕਾਰੀ ਵਕੀਲਾਂ ਨੇ ਦੱਸਿਆ ਹੈ ਕਿ ਕਿਵੇਂ ਅਡਾਨੀ ਸਮੂਹ ਨਾਲ ਜੁੜੇ ਇੱਕ ਵਿਅਕਤੀ ਨੇ ਆਪਣੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ BVI/ਮੌਰੀਸ਼ਸ ਅਤੇ ਬਰਮੂਡਾ ਫੰਡਾਂ ਵਿੱਚ ਨਿਵੇਸ਼ ਕੀਤਾ।
ਇੱਕ ਸਵਿਸ ਮੀਡੀਆ ਆਉਟਲੈਟ ਦੀ ਰਿਪੋਰਟ ਦੇ ਅਨੁਸਾਰ, ਹਿੰਡਨਬਰਗ ਦੁਆਰਾ ਅਡਾਨੀ ਸਮੂਹ ਦੇ ਖਿਲਾਫ ਪਹਿਲਾ ਦੋਸ਼ਓ ਤੋਂ ਕਾਫੀ ਸਮਾਂ ਪਹਿਲਾਂ ਜੇਨੇਵਾ ਦੇ ਸਰਕਾਰੀ ਵਕੀਲ ਦਾ ਦਫਤਰ ਸਮੂਹ ਦੇ ਗਲਤ ਕੰਮਾਂ ਦੀ ਜਾਂਚ ਕਰ ਰਿਹਾ ਸੀ।
ਹਾਲਾਂਕਿ, ਵੀਰਵਾਰ ਦੇਰ ਰਾਤ ਅਡਾਨੀ ਸਮੂਹ ਨੇ ਇਸ ਨਵੀਂ ਰਿਪੋਰਟ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਜਿਸ ਵਿਚ ਉਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਅਤੇ ਇਹ ਵੀ ਕਿਹਾ ਕਿ ਇਹ ਸਭ ਉਸ ਦੀ ਮਾਰਕੀਟ ਵੈਲਯੂ ਨੂੰ ਹੇਠਾਂ ਲਿਆਉਣ ਲਈ ਕੀਤਾ ਜਾ ਰਿਹਾ ਹੈ।