ਗਾਂਧੀਨਗਰ ਵਿਖੇ ਅੱਠ ਲੋਕ ਨਦੀ ‘ਚ ਡੁੱਬੇ, ਲਾਸ਼ਾਂ ਬਰਾਮਦ
ਗਾਂਧੀਨਗਰ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਵਿੱਚ ਮੇਸ਼ਵੋ ਨਦੀ ਵਿੱਚ ਨਹਾਉਂਦੇ ਸਮੇਂ ਅੱਠ ਲੋਕ ਡੁੱਬ ਗਏ। ਮ੍ਰਿਤਕ ਦੇਹਗਾਮ ਤਾਲੁਕਾ ਦੇ ਵਾਸਨਾ ਸੋਗਾਠੀ ਪਿੰਡ ਦੇ ਰਹਿਣ ਵਾਲੇ ਸਨ। ਪੁਲਿਸ ਮੁਤਾਬਕ ਇਹ ਸਾਰੇ ਗਣੇਸ਼ ਵਿਸਰਜਨ ਲਈ ਗਏ ਹੋਏ ਸਨ। ਨੇੜੇ ਹੀ ਬਣਾਏ ਜਾ ਰਹੇ ਚੈੱਕ ਡੈਮ ਕਾਰਨ ਇਹ ਲੋਕ ਨਦੀ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲਗਾ ਸਕੇ। ਪਾਣੀ ਵਧਣ ਕਾਰਨ ਇਹ ਹਾਦਸਾ ਵਾਪਰਿਆ।
ਸ਼ੁੱਕਰਵਾਰ ਸ਼ਾਮ ਨੂੰ 8 ਲਾਸ਼ਾਂ ਮਿਲਣ ਤੋਂ ਬਾਅਦ ਬਚਾਅ ਕਾਰਜ ਰੋਕ ਦਿੱਤਾ ਗਿਆ। ਪਿਛਲੇ 6 ਦਿਨਾਂ ਵਿੱਚ ਗਣੇਸ਼ ਵਿਸਰਜਨ ਦੌਰਾਨ ਵਾਪਰੀ ਇਹ ਚੌਥੀ ਘਟਨਾ ਹੈ।ਅਜਿਹੀਆਂ ਘਟਨਾਵਾਂ ਵਿੱਚ ਹੁਣ ਤੱਕ ਕੁੱਲ 15 ਲੋਕਾਂ ਦੀ ਮੌਤ ਹੋ ਗਈ ਹੈ।