ਸ਼ਿਮਲਾ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੇ ਮੰਡੀ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਇਕ ਵਾਰ ਫਿਰ ਬੰਦ ਹੋ ਗਿਆ ਹੈ। ਮੰਡੀ ਨੇੜੇ ਹਾਈਵੇਅ ‘ਤੇ ਰਾਤ 1 ਵਜੇ ਪਹਾੜੀ ਤੋਂ ਭਾਰੀ ਮਲਬਾ ਡਿੱਗਿਆ।ਇੱਕ ਥਾਰ ਗੱਡੀ ਮਲਬੇ ਵਿੱਚ ਫਸ ਗਈ। ਜ਼ਮੀਨ ਖਿਸਕਣ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਇਸ ਕਾਰਨ ਸਥਾਨਕ ਲੋਕਾਂ ਦੇ ਨਾਲ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਸੈਲਾਨੀ ਵੀ ਫਸੇ ਹੋਏ ਹਨ। ਵੀਕੈਂਡ ਕਾਰਨ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ ਸੈਲਾਨੀ ਮਨਾਲੀ ਪਹੁੰਚ ਰਹੇ ਹਨ।
ਇਸ ਦੌਰਾਨ ਛੋਟੇ ਵਾਹਨ ਕਟੌਲਾ ਰਾਹੀਂ ਭੇਜੇ ਜਾ ਰਹੇ ਹਨ ਪਰ ਬੱਸਾਂ, ਟਰੱਕ ਅਤੇ ਹੋਰ ਭਾਰੀ ਵਾਹਨ ਹਾਈਵੇਅ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਬੀਤੀ ਰਾਤ ਮੰਡੀ ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਜ਼ਮੀਨ ਖਿਸਕ ਗਈ ਹੈ। ਮਲਬਾ ਵਾਰ-ਵਾਰ ਡਿੱਗ ਰਿਹਾ ਹੈ।