ਮੌਸਮ ਵਿਭਾਗ ਨੇ ਪੰਜਾਬ ਬਾਰੇ ਦਿੱਤਾ ਨਵਾਂ ਅਪਡੇਟ, ਤਾਪਮਾਨ ਵਧਣ ਦੀ ਸੰਭਾਵਨਾ
ਚੰਡੀਗੜ੍ਹ, 14 ਸਤੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਸ਼ਨੀਵਾਰ ਜ਼ਿਆਦਾਤਰ ਇਲਾਕਿਆਂ ‘ਚ ਧੁੱਪ ਰਹੇਗੀ। ਜਿਸ ਕਾਰਨ ਤਾਪਮਾਨ ਵਧੇਗਾ, ਪਰ ਨਮੀ ਘੱਟ ਜਾਵੇਗੀ। ਮੌਸਮ ਵਿਗਿਆਨ ਕੇਂਦਰ (ਆਈਐਮਡੀ) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ ਅਤੇ ਸ਼ਹਿਰਾਂ ਵਿੱਚ ਤਾਪਮਾਨ 36 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ।
ਅਲਰਟ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਨਹੀਂ ਪਿਆ। ਕੁਝ ਇਲਾਕਿਆਂ ‘ਚ ਬੱਦਲ ਛਾਏ ਰਹੇ। ਮੁਹਾਲੀ ਵਿੱਚ 1 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਔਸਤ ਤਾਪਮਾਨ ਵਿੱਚ 1.1 ਡਿਗਰੀ ਅਤੇ ਚੰਡੀਗੜ੍ਹ ਦੇ ਔਸਤ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪਰ ਫਰੀਦਕੋਟ ਵਿੱਚ ਤਾਪਮਾਨ ਵੱਧ ਕੇ 38.2 ਡਿਗਰੀ ਤੱਕ ਪਹੁੰਚ ਗਿਆ।