ਫਰੀਦਕੋਟ 15 ਸਤੰਬਰ, ਦੇਸ਼ ਕਲਿੱਕ ਬਿਓਰੋ
ਮੁੱਖ ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਆਤਮਾ ਫਰੀਦਕੋਟ ਵਲੋ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਡਾ ਜਗਮੀਤ ਸਿੰਘ ਬੀ ਟੀ ਐਮ ਅਤੇ ਜਗਦੀਪ ਸ਼ਰਮਾ ਜੀ ਵੱਲੋਂ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦੇ 30 ਕਿਸਾਨਾਂ ਦਾ ਇੱਕ ਰੋਜ਼ਾ ਟਰੇਨਿੰਗ ਟੂਰ ਜਿਆਣੀ ਕੁਦਰਤੀ ਫਾਰਮ, ਕਟੇਹਿੜਾ ਜਿਲ੍ਹਾ ਫਾਜ਼ਿਲਕਾ ਵਿਖੇ ਕਰਵਾਇਆ ਗਿਆl
ਫਾਰਮ ਦੇ ਮਾਲਕ ਸ੍ਰੀ ਵਿਨੋਦ ਜਿਆਣੀ ਵੱਲੋਂ ਆਪਣੇ ਫਾਰਮ ਬਾਰੇ ਦਸਿਆ ਕਿ ਓਨਾ ਦਾ ਫਾਰਮ 130 ਏਕੜ ਦੇ ਵਿਚ ਹੈ , ਜਿਸ ਵਿਚ ਫਲਦਾਰ ਅਤੇ ਛਾਂ ਵਾਲੇ 17,000 ਬੂਟੇ ਲੱਗੇ ਹੋਏ ਹਨ l ਓਨਾ ਨੇ ਦੱਸਿਆ ਕਿ ਉਹ 2005 ਤੋਂ 130 ਏਕੜ ਵਿਚ ਕੁਦਰਤੀ ਖੇਤੀ ਕਰ ਰਹੇ ਹਨ ਅਤੇ ਓਨਾ ਨੇ ਹੁਣ ਤਕ ਕੋਈ ਵੀ ਜ਼ਹਿਰ ਆਪਣੇ ਖੇਤ ਵਿਚ ਨਹੀਂ ਵਰਤਿਆ, ਜਿਸ ਕਰਕੇ ਅੱਜ ਓਨਾ ਦੇ ਖੇਤ ਦੀ ਮਿੱਟੀ ਵਿਚ ਜੈਵਿਕ ਮਾਦਾ ਦੀ ਮਾਤਰਾ 1.5% ਤੱਕ ਪਹੁੰਚ ਚੁੱਕੀ ਹੈ।
ਇਸ ਤੋਂ ਇਲਾਵਾ ਉਹਨਾ ਨੇ ਆਪਣੇ ਖੇਤ ਵਿਚ ਵੱਖ ਵੱਖ ਵਿਧੀਆਂ ਜਿਵੇਂ ਕਿ ਮਲਚਿੰਗ, ਬੈਡ ਤਕਨੀਕ, ਇੰਟਰਕਰੋਪੀਂਗ ਰਾਹੀਂ ਬੀਜੀਆਂ ਬਿਨਾ ਰੇਹਾਂ – ਸਪਰੇਹਾਂ ਤੋਂ ਫ਼ਸਲਾਂ ਜਿਵੇਂ ਕਿ ਮੂੰਗੀ , ਕਪਾਹ , ਕਿੰਨੂ ਦਾ ਬਾਗ, ਕਰੋਂਦਾ , ਹਲਦੀ , ਗੰਨਾ,ਪਾਪੂਲਰ, ਅਰਹਰ, ਅੰਗੂਰ ਦੀ ਫ਼ਸਲ ਦਾ ਨਿਰੀਖਣ ਕਰਵਾਇਆl ਓਨਾ ਨੇ ਆਪਣੇ ਪੱਧਰ ਤੇ ਫੂਡ ਪ੍ਰੋਸੈਸਿੰਗ ਦੌਰਾਨ ਤਿਆਰ ਕੀਤੀਆਂ ਘਰੇਲੂ ਚੀਜਾਂ ਹਲਦੀ, ਦਾਲਾਂ , ਗੁੜ, ਆਉਲਾ ਚੂਰਨ , ਕਿੰਨੂ ਅਤੇ ਕਰੌਂਦ ਜੂਸ, ਸਰ੍ਹੋਂ ਦਾ ਤੇਲ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਜਿਸ ਦੌਰਾਨ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਦਿਖਾ ਕਿ ਫੂਡ ਨੂੰ ਆਪਣੇ ਪੱਧਰ ਤੇ ਕਿਵੇਂ ਪ੍ਰੋਸੈਸ ਕਰਕੇ ਵੱਧ ਮੁਨਾਫ਼ਾ ਲੈਣ ਬਾਰੇ ਜਾਣਕਾਰੀ ਮੁਹਈਆ ਕਰਵਾਈ।
ਇਸ ਟ੍ਰੇਨਿੰਗ ਵਿਚ ਕਿਸਾਨਾਂ ਨੂੰ ਕਣਕ, ਬਾਜਰਾ, ਜੌ ਦੀਆਂ ਪੁਰਾਣੀਆਂ ਦੇਸੀ ਕਿਸਮਾਂ ਦੇ ਬੀਜ ਦਿਖਾ ਕਿ ਜਾਣੂ ਕਰਵਾਇਆ ਅਤੇ ਆਪਣੇ ਪੱਧਰ ਤੇ ਹੀ ਬੀਜ ਉਤਪੰਨ ਕਰਨ ਦੀ ਸਲਾਹ ਦਿੱਤੀ।ਇਸ ਟਰੇਨਿੰਗ ਦੋਰਾਨ ਕਿਸਾਨਾਂ ਨੂੰ ਫਾਰਮ ਵਿਚਲੇ ਡੇਅਰੀ ਫਾਰਮ ਬਾਰੇ ਜਾਣਕਾਰੀ ਦਿੱਤੀ ਅਤੇ ਬਾਇਓ ਗੈਸ ਪਲਾਟ ਦਿਖਾਇਆ ਗਿਆ। ਸ਼੍ਰੀ ਵਿਨੋਦ ਜਿਆਣੀ ਵੱਲੋਂ ਕਿਸਾਨਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਦੂਰ ਕਰਨ ਲਈ ਕੁਦਰਤੀ ਜੜੀ ਬੂਟੀਆਂ ਬਾਰੇ ਜਾਣੂ ਕਰਵਾਇਆ। ਇਸ ਟ੍ਰੇਨਿੰਗ ਦੌਰਾਨ ਕਿਸਾਨ ਬਹੁਤ ਉਤਸਾਹਿਤ ਹੋਏ ਅਤੇ ਨਾਲ ਹੀ ਓਨਾ ਨੇ ਬੇਲੋੜੀਆਂ ਅਤੇ ਘੱਟ ਤੋਂ ਘੱਟ ਜ਼ਹਿਰਾਂ ਦੀ ਵਰਤੋਂ ਕਰਨ ਦਾ ਪ੍ਰਣ ਕੀਤਾ ।ਇਸ ਟਰੇਨਿੰਗ ਦੌਰਾਨ ਕਿਸਾਨਾਂ ਨੂੰ ਫਲਦਾਰ ਬੂਟੇ ਵੀ ਦਿੱਤੇ ਗਏ।