ਮੇਰਠ, 15 ਸਤੰਬਰ, ਦੇਸ਼ ਕਲਿੱਕ ਬਿਓਰੋ :
ਭਾਰੀ ਮੀਂਹ ਪੈਣ ਕਾਰਨ ਉਤਰ ਪ੍ਰਦੇਸ਼ ਦੇ ਮੇਰਠ ਅੰਦਰ ਪੈਂਦਾ ਥਾਣਾ ਲੋਹੀਆ ਨਗਰ ਵਿਖੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਸ਼ਾਮ ਨੂੰ ਮਹੀਂ ਪੈਣ ਕਾਰਨ ਇਮਾਰਤ ਡਿੱਗ ਗਈ, ਜੋ ਅੱਜ ਐਤਵਾਰ ਸਵੇਰੇ ਕਰੀਬ 3 ਵਜੇ ਤੱਕ 11 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਮਲਬੇ ਵਿਚੋਂ ਕੱਢੇ ਗਏ ਲੋਕਾਂ ਵਿਚੋਂ 6 ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿੰਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਅਸਤੀਫੇ ਦਾ ਐਲਾਨ
ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ਉਤੇ ਪਹੁੰਚਣੇ ਸ਼ੁਰੂ ਹੋ ਗਏ। ਸੂਚਨਾ ਮਿਲਣ ਉਤੇ ਸਬੰਧਤ ਥਾਣਾ ਅਤੇ ਫਾਇਰ ਸਰਵਿਸ ਦੇ ਮੁਲਾਜ਼ਮ ਮੌਕੇ ਉਤੇ ਪਹੁੰਚ ਗਏ। ਤੰਗ ਗਲੀਆਂ ਹੋਣ ਕਾਰਨ ਜੇਸੀਬੀ ਜਾਂ ਹੋਰ ਗੱਡੀਆਂ ਮੌਕੇ ਉਤੇ ਨਹੀਂ ਪਹੁੰਚ ਸਕੀ, ਇਸ ਲਈ ਹੱਥੀਂ ਹੀ ਬਚਾਅ ਕਾਰਜ ਕੀਤੇ ਗਏ।
ਜਾਕਿਰ ਕਾਲੋਨੀ ਵਿੱਚ 300 ਗਜ ਵਿੱਚ ਬਣੇ ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਮੱਝ ਪਾਲ ਕੇ ਡੇਅਰੀ ਦਾ ਕੰਮ ਚਲਾਉਂਦਾ ਸੀ। 2 ਦਰਜਨ ਤੋਂ ਜ਼ਿਆਦਾ ਮੱਝਾਂ ਵੀ ਮਲਬੇ ਹੇਠ ਦੱਬ ਗਈਆਂ। ਉਪਰ ਦੋ ਮੰਜ਼ਿਲਾਂ ਉਤੇ ਬਣੇ ਘਰ ਵਿਚ 63 ਸਾਲਾ ਨਫੀਸ ਅਤੇ ਉਸਦੇ ਤਿੰਨ ਪੁੱਤਰ ਪਰਿਵਾਰ ਸਮੇਤ ਰਹਿੰਦੇ ਸਨ। ਜਿੰਨਾਂ ਵਿਚ ਤਿੰਨ ਔਰਤਾਂ, ਇਕ ਪੁਰਸ਼ ਅਤੇ 8 ਤੋਂ 10 ਬੱਚੇ ਇਸ ਮਲਬੇ ਹੇਠ ਦਬ ਜਾਣ ਦੀ ਖਬਰ ਹੈ।