ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵਿਵਾਦਤ ਬਿਆਨ, ‘ਰਾਹੁਲ ਗਾਂਧੀ ਨੂੰ ਦੱਸਿਆ ਨੰਬਰ 1 ਅੱਤਵਾਦੀ, ਉਸ ’ਤੇ ਹੋਣਾ ਚਾਹੀਦਾ ਇਨਾਮ’

ਪੰਜਾਬ ਰਾਸ਼ਟਰੀ

ਚੰਡੀਗੜ੍ਹ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਰਵਨੀਤ ਬਿੱਟੁ ਨੇ ਰਾਹੁਲ ਗਾਂਧੀ ਨੂੰ ਨੰਬਰ ਇਕ ਅੱਤਵਾਦੀ ਦੱਸਿਆ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਰਨਵੀਤ ਬਿੱਟੂ ਨੇ ਕਿਹਾ, ‘ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦਾ ਯਤਨ ਕੀਤਾ ਹੈ। ਸਿੱਖ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਨਹੀਂਹੈ, ਪ੍ਰੰਤੂ ਚਿੰਗਾਰੀ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਅੱਤਵਾਦੀ ਹੈ।‘ ਉਨ੍ਹਾਂ ਕਿਹਾ ਕਿ ਉਹ ਲੋਕ ਜੋ ਹਰ ਸਮੇਂ ਮਾਰਨ ਦੀ ਗੱਲ ਕਰਦੇ ਹਨ, ਜਹਾਜ਼ਾਂ, ਰੇਲ ਗੱਡੀਆਂ ਨੂੰ ਉਡਾਨ ਦੀ ਗੱਲ ਕਰਦੇ ਹਨ.. ਉਹ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਆ ਗਏ ਹਨ। ਅਜਿਹੇ ਵਿੱਚ ਤੁਸੀਂ ਅੰਦਾਜ਼ਾ ਲਗਾ ਲਓ। ਉਨ੍ਹਾਂ ਕਿਹਾ ਕਿ ਮੇਰਾ ਖਿਆਲ ਨਾਲ ਜੇਕਰ ਕਿਸੇ ਨੂੰ ਫੜ੍ਹਨ ਦਾ ਇਨਾਮ ਹੋਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਵੀ

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹੈ, ਉਨ੍ਹਾਂ ਆਪਣਾ ਜ਼ਿਆਦਾਤਰ ਸਮਾਂ ਬਾਹਰ ਲੰਘਾਇਆ ਹੈ। ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਜ਼ਿਆਦਾ ਪਿਆਰ ਨਹੀਂ ਹੈ, ਕਿਉਂਕਿ ਉਹ ਵਿਦੇਸ਼ ਜਾ ਕੇ ਹਰ ਗੱਲ ਨੂੰ ਤਰੀਕੇ ਨਾਲ ਕਹਿੰਦੇ ਹਨ। ਜੋ ਮੋਸਟ ਵਾਂਟਡ ਹੈ, ਅਲੱਗਵਾਦੀ ਹੈ, ਬੰਬ, ਬੰਦੂਕ ਅਤੇ ਗੋਲੇ ਬਣਾਉਣ ਵਿੱਚ ਮਾਹਿਰ ਹੈ, ਉਨ੍ਹਾਂ ਰਾਹੁਲ ਗਾਂਧੀ ਦੇ ਬਿਆਂਨਾਂ ਦੀ ਸ਼ਲਾਘਾ ਕੀਤੀ ਹੈ।

Leave a Reply

Your email address will not be published. Required fields are marked *