ਬਟਾਲਾ: 15 ਸਤੰਬਰ, ਮਹਾਜਨ
ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਇਤਿਹਾਸਕ ਪ੍ਰਾਚੀਨ ਮੰਦਿਰ ਵਿਖੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜਾਂਨਚੀ ਅਤੇ ਸਾਬਕਾ ਵਿਧਾਇਕ ਪਠਾਨਕੋਟ ਅਮਿਤ ਵਿੱਜ ਵੀ ਸਨ।ਉਨ੍ਹਾਂ ਇਤਿਹਾਸਕ ਪ੍ਰਾਚੀਨ ਮੰਦਿਰ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਵਿਧੀਵੱਤ ਤਰੀਕੇ ਨਾਲ ਪੂਜਾ ਅਰਚਨਾ ਕਰਕੇ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਕਾਂਗਰਸ ਪਾਰਟੀ ਦੇ ਦਿਹਾਤੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਲੋਕ ਭਲਾਈ ਦੇ ਕੰਮਾਂ ਪ੍ਰਤੀ ਵਚਨਬੱਧ ਹਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਾ ਸਮੇਂ ਦੀ ਅੱਜ ਮੁੱਖ ਮੰਗ ਹੈ ਤੇ ਬੂਥ ਲੈਵਲ ਤੱਕ ਵਰਕਰਾਂ ਨੂੰ ਇਸ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਹਨਾਂ ਨਾਲ ਪਠਾਨਕੋਟ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆਸ਼ੀਸ਼ ਵਿੱਜ, ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆ, ਜਿਲਾ ਕਾਂਗਰਸ ਕਮੇਟੀ ਪਠਾਨਕੋਟ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ,ਦਿਹਾਤੀ ਮੰਡਲ ਦੇ ਪ੍ਰਧਾਨ ਪ੍ਰਸ਼ੋਤਮ ਲਾਲ,ਨਗਰ ਨਿਗਮ ਪਠਾਨਕੋਟ ਦੇ ਡਿਪਟੀ ਮੇਅਰ ਅਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਹਾਜ਼ਰ ਸਨ।
Published on: ਸਤੰਬਰ 15, 2024 3:39 ਬਾਃ ਦੁਃ