ਨਵੀਂ ਦਿੱਲੀ: 15 ਸਤੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਅੱਜ ਦਿੱਲੀ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਕੋਈ ਵੀ ਕੰਮ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਝੂਠ ਫੈਲਾਅ ਰਹੀ ਹੈ ਕਿ ਕੇਜਰੀਵਾਲ ਫਾਈਲਾਂ ‘ਤੇ ਦਸਤਖਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਕੋਈ ਵਿਭਾਗ ਨਹੀਂ ਹੈ, ਉਹ ਸਿਰਫ ਉਨ੍ਹਾਂ ਫਾਈਲਾਂ ‘ਤੇ ਹੀ ਦਸਤਖਤ ਕਰਦੇ ਹਨ ਜੋ ਐਲ ਜੀ ਦੀ ਮਨਜ਼ੂਰੀ ਜਾਣੀਆਂ ਹੁੰਦੀਆਂ ਹਨ। ਸੁਪਰੀਮ ਕੋਰਟ ਨੇ ਐਲ ਜੀ ਦੀ ਮਨਜ਼ੂਰੀ ਲਈ ਜਾਣ ਵਾਲੀਆਂ ਫਾਈਲਾਂ ‘ਤੇ ਦਸਤਖਤ ਕਰਨ ਤੋਂ ਨਹੀਂ ਰੋਕਿਆ।
Published on: ਸਤੰਬਰ 15, 2024 2:29 ਬਾਃ ਦੁਃ