ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ

ਪੰਜਾਬ

ਸੁਨਾਮ, 16 ਸਤੰਬਰ, ਦੇਸ਼ ਕਲਿੱਕ ਬਿਓਰੋ :

ਸੰਗਰੂਰ ਜ਼ਿਲ੍ਹੇ ਦੇ ਸੁਨਾਮ ਨੇੜੇ ਇਕ ਵਾਪਰੇ ਇਕ ਭਿਆਨਕ ਹਾਦਸਾ ਵਿੱਚ ਸੜਕ ਉਤੇ ਕੰਮ ਕਰਦੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁਨਾਮ ਪਟਿਆਲਾ ਰੋਡ ਉਤੇ ਪਿੰਡ ਬਿਸ਼ਨਪੁਰਾ ਵਿੱਚ ਮਨਰੇਗਾ ਮਜ਼ਦੂਰ ਸਡਕ ਉਤੇ ਕੰਮ ਕਰ ਰਹੇ ਸਨ। ਮਨਰੇਗਾ ਮਜ਼ਦੂਰਾਂ ਉਤੇ ਬੇਕਾਬੂ ਹੋਇਆ ਟਰੱਕ ਚੜ੍ਹ ਗਿਆ, ਜਿਸ ਕਾਰਨ ਮੌਕੇ ਉਤੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਪੁਰੀ, ਜਰਨੈਲ ਸਿੰਘ ਅਤੇ ਗੁਰਦੇਵ ਕੌਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ ; 

ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਉਤੇ ਫਰਾਰ ਹੋ ਗਿਆ, ਜਿਸ ਨੂੰ ਲੋਕਾਂ ਨੇ ਫੜ੍ਹਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਸੜਕ ਕਿਨਾਰੇ ਬੈਠੇ ਸਨ। ਕੁਝ ਮਜ਼ਦੂਰਾਂ ਦੀ ਮੌਕੇ ਉਤੇ ਭੱਜਣ ਕਾਰਨ ਜਾਨ ਬਚ ਗਈ।

ਚਾਰ ਜਾਣੇ ਮੌਕੇ ਉਤੇ ਭਜ ਨਾ ਸਕੇ, ਜੋ ਟਰੱਕ ਦੀ ਲਪੇਟ ਵਿੱਚ ਆ ਗਏ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *