ਚੰਡੀਗੜ੍ਹ, 17 ਸਤੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ 3 ਜ਼ਿਲਿਆਂ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ‘ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹੇ ਅੱਜ ਪੂਰੀ ਤਰ੍ਹਾਂ ਸੁੱਕੇ ਰਹਿਣ ਦੇ ਆਸਾਰ ਹਨ। ਮੌਸਮ ਵਿਗਿਆਨ ਕੇਂਦਰ (IMD) ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਜ਼ਿਆਦਾਤਰ ਹਿੱਸਾ ਖੁਸ਼ਕ ਰਹਿਣ ਵਾਲਾ ਹੈ। ਪਰ ਤਾਪਮਾਨ ‘ਚ ਜ਼ਿਆਦਾ ਫਰਕ ਵੇਖਣ ਨੂੰ ਨਹੀਂ ਮਿਲੇਗਾ।
ਇਸ ਦੇ ਨਾਲ ਹੀ ਬੀਤੇ ਕੱਲ੍ਹ ਪੂਰੇ ਸੂਬੇ ਵਿੱਚ ਮੀਂਹ ਨਹੀਂ ਪਿਆ। ਤਾਪਮਾਨ ‘ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਅਤੇ ਤਾਪਮਾਨ ਵੀ ਆਮ ਵਾਂਗ ਰਿਹਾ। ਜਦੋਂ ਕਿ ਫਰੀਦਕੋਟ ਵਿੱਚ ਤਾਪਮਾਨ 37.4 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ‘ਚ ਵੀ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਅਤੇ ਤਾਪਮਾਨ 34 ਡਿਗਰੀ ਦੇ ਆਸ-ਪਾਸ ਰਿਹਾ।
ਇਸ ਮਹੀਨੇ ਦੇ ਅੰਤ ਤੱਕ ਪੰਜਾਬ ਅਤੇ ਚੰਡੀਗੜ੍ਹ ਤੋਂ ਮਾਨਸੂਨ ਦੀ ਵਾਪਸੀ ਹੋ ਜਾਵੇਗੀ। ਪੰਜਾਬ ਦੇ ਸਿਰਫ਼ 7 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਬਾਰਿਸ਼ ਹੋਈ ਹੈ। ਜਦੋਂ ਕਿ 16 ਜ਼ਿਲ੍ਹਿਆਂ ਵਿੱਚ 58 ਤੋਂ 23 ਫੀਸਦੀ ਤੱਕ ਘੱਟ ਬਾਰਿਸ਼ ਹੋਈ ਹੈ।