ਐਸ ਡੀ ਐਮ ਮੁਹਾਲੀ ਨੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ
ਮੋਹਾਲੀ, 18 ਸਤੰਬਰ: ਦੇਸ਼ ਕਲਿੱਕ ਬਿਓਰੋ
ਰੋਟਰੀ ਕਲੱਬ ਮੋਹਾਲੀ ਮਿਡਟਾਊਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਗੜ੍ਹ ਝੁੰਗੀਆ ਵਿਖੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ 20 ਆਰ.ਓ ਸਿਸਟਮ ਭੇਟ ਕੀਤੇ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਡੀ ਈ ਓ ਪ੍ਰੇਮ ਕੁਮਾਰ ਮਿੱਤਲ ਅਤੇ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪ੍ਰਧਾਨ ਰੋਟੇਰੀਅਨ ਦਿਲਪ੍ਰੀਤ ਸਿੰਘ ਬੋਪਾਰਾਏ ਨੇ ਰੋਟਰੀ ਕਲੱਬ ਮੋਹਾਲੀ ਮਿਡਟਾਊਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਜਿਲ੍ਹਾ ਸਿੱਖਿਆ ਅਫਸਰ ਨੂੰ ਆਰ.ਓ., ਕੁਲਦੀਪ ਸਿੰਘ ਢੋਡੀ ਮੀਤ ਪ੍ਰਧਾਨ, ਜਗਦੀਪ ਸਿੰਘ ਡਾਇਰੈਕਟਰ ਕਲੱਬ ਸਰਵਿਸ, ਇਕਬਾਲ ਸਿੰਘ ਡਾਇਰੈਕਟਰ ਕਮਿਊਨਿਟੀ ਸਰਵਿਸ, ਹਰਜੀਤ ਸਿੰਘ ਸਾਰਜੈਂਟ ਨੇ ਆਰ.ਓ. ਹਥਿਆਰ, ਪ੍ਰਭਜੋਤ ਕੌਰ ਕਲੱਬ ਸਕੱਤਰ, ਹਰਦੀਪ ਸਿੰਘ, ਅੰਕਿਤ ਬੇਰੀ ਅਤੇ ਪ੍ਰਧਾਨ-ਇਲੈਕਟ ਅਮੀਪ ਸਿਨਹਾ ਹਾਜ਼ਰ ਸਨ।
ਡੀ ਈ ਓ ਪ੍ਰੇਮ ਕੁਮਾਰ ਮਿੱਤਲ ਦੀ ਮੱਦਦ ਰਾਹੀਂ ਦਿਹਾਤੀ ਖੇਤਰ ਦੇ ਕਰੀਬ 20 ਸਰਕਾਰੀ ਸਕੂਲਾਂ ਦੀ ਸ਼ਨਾਖਤ ਕੀਤੀ ਗਈ, ਬਸ਼ਰਤੇ ਸਕੂਲ 200 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲਾ ਪੇਂਡੂ ਖੇਤਰ ਦਾ ਹੋਵੇ ਅਤੇ ਸਕੂਲ ਵਿੱਚ ਪਹਿਲਾਂ ਆਰ ਓਨਾ ਲਗਾਇਆ ਗਿਆ ਹੋਵੇ।
ਰੋਟਰੀ ਕਲੱਬ ਮੋਹਾਲੀ ਮਿਡਟਾਊਨ ਨੇ ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਰਕਾਰੀ ਸਕੂਲਾਂ ਦੇ 14 ਅਧਿਆਪਕਾਂ ਨੂੰ ‘ਨੇਸ਼ਨ ਬਿਲਡਰ’ ਐਵਾਰਡ ਨਾਲ ਵੀ ਸਨਮਾਨਿਤ ਕੀਤਾ। ਕਲੱਬ ਵੱਲੋਂ ਸਿੱਖਿਆ ਵਿਭਾਗ ਰਾਹੀਂ ਇਨ੍ਹਾਂ ਅਧਿਆਪਕਾਂ ਦੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਮਾਜਿਕ ਵਿਕਾਸ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਮਿਸਾਲੀ ਕੰਮਾਂ ਲਈ ਅਧਿਆਪਕਾਂ ਦੀ ਚੋਣ ਕੀਤੀ ਗਈ ਸੀ।