ਸੈਂਟਰ ਓਇੰਦ ਦੀਆਂ ਖੇਡਾਂ ਸਾਨੋ- ਸ਼ੌਕਤ ਨਾਲ ਸੰਪੰਨ

ਖੇਡਾਂ

ਮੋਰਿੰਡਾ, 18ਅਗਸਤ (ਭਟੋਆ ) 

ਪ੍ਰਾਇਮਰੀ ਸਿਖਿਆ ਬਲਾਕ ਮੋਰਿੰਡਾ ਦੇ ਕਲੱਸਟਰ ਓਇੰਦ ਅਧੀਨ ਪੈਂਦੇ ਗਿਆਰਾਂ ਸਕੂਲਾਂ ਦੀਆਂ ਖੇਡਾਂ ਸੈਂਟਰ ਹੈੱਡ ਟੀਚਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ। ਸੀ.ਐਚ.ਟੀ. ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਚੱਲੀਆਂ ਇਹਨਾਂ ਦੇ ਦਿਨਾਂ ਖੇਡਾਂ ਦੇ ਪਹਿਲੇ ਦਿਨ ਲਗਭਗ ਸੌ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ‘ਤੇ ਸੌ ਮੀਟਰ( ਲੜਕੇ )ਮੁੰਡੀਆਂ ਸਕੂਲ, ਲ਼ੜਕੀਆਂ ਰੌਲੂਮਾਜਰਾ ਸਕੂਲ , ਦੋ ਸੌ ਮੀਟਰ ਲੜਕੇ ਸਮਾਣਾ ਖੁਰਦ ਸਕੂਲ, (ਲੜਕੀਆਂ ) ਮੁੰਡੀਆਂ ਸਕੂਲ, ਚਾਰ ਸੌ ਮੀਟਰ ਲੜਕੇ ਤੇ ਲੜਕੀਆਂ ਮੁੰਡੀਆਂ ਸਕੂਲ , ਲੰਬੀ ਛਾਲ ਮੁੰਡੀਆਂ ਸਕੂਲ ਅਤੇ (ਲੜਕੀਆਂ )ਅਰਨੌਲੀ ਸਕੂਲ ਦੇ ਬੱਚੇ ਜੇਤੂ ਰਹੇ। ਜਦਕਿ ਗੋਲਾ ਸੁਟਣ ਵਿੱਚ ਸਮਾਣਾ ਕਲਾਂ ਦੇ ਲੜਕੇ ਅਤੇ ਦੁਮਣਾ ਸਕੂਲ ਤੋਂ ਲੜਕੀਆਂ ਮੋਹਰੀ ਰਹੇ। 

 ਕੁਸ਼ਤੀਆਂ 25, 28 ਅਤੇ 32 ਕਿਲੋ ਭਾਰ ਵਿੱਚ ਕ੍ਰਮਵਾਰ ਓਇੰਦ, ਸਮਾਣਾ ਖੁਰਦ, ਓਇੰਦ ਮੋਹਰੀ ਰਹੇ।

ਇਸੇ ਤਰਾਂ ਰਿਲੇਅ ਰੇਸ ਵਿੱਚ ਓਇੰਦ ਸਕੂਲ ਦੇ ਲੜਕੇ ਅਤੇ ਅਰਨੌਲੀ ਸਕੂਲ ਦੀਆਂ ਲੜਕੀਆਂ ਨੇ ਬਾਜੀ ਮਾਰੀ।

ਦੂਸਰੇ ਦਿਨ ਦੀਆਂ ਖੇਡਾਂ ਵਿੱਚ ਖੋ ਖੋ ਲੜਕੇ ਅਤੇ ਲੜਕੀਆਂ ਮੁੰਡੀਆਂ ਸਕੂਲ ਦੇ ਬੱਚੇ ਅਤੇ ਕਬੱਡੀ ਲੜਕੇ ਅਤੇ ਲੜਕੀਆਂ ਦੁਮਣਾ ਸਕੂਲ ਦੇ ਬੱਚੇ ਪਹਿਲੇ ਸਥਾਨ ‘ਤੇ ਰਹੇ। ਇਨ੍ਹਾਂ ਖੇਡਾਂ ਵਿੱਚ ਜਿਥੇ ਬੱਚਿਆਂ ਨੇ ਉਤਸ਼ਾਹ ਨਾਲ਼ ਭਾਗ ਲਿਆ ਉਥੇ ਹੀ ਸੈਂਟਰ ਦੇ ਅਧਿਆਪਕਾਂ ਬੰਦਨਾ ਰਾਣੀ ,ਮਨਦੀਪ ਕੌਰ, ਅਨਿਲ ਕੁਮਾਰ,ਗੁਰਤੇਜ ਸਿੰਘ, ਲਖਵਿੰਦਰ ਸਿੰਘ,ਸਵਾਤੀ ਚਾਵਲਾ, ਗੁਰਜੰਟ ਸਿੰਘ, ਜਤਿੰਦਰ ਸਿੰਘ ਅਤੇ ਕਰਮਜੀਤ ਸਿੰਘ ਨੇ ਵਿਸ਼ੇਸ਼ ਉਤਸ਼ਾਹ ਨਾਲ਼ ਭਾਗ ਲਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।