ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ

ਰਾਸ਼ਟਰੀ

ਕਾਨਪੁਰ, 18 ਸਤੰਬਰ, ਦੇਸ਼ ਕਲਿੱਕ ਬਿਓਰੋ :

ਭਗਵਾਨ ਦੇ ਘਰ ਹਫਤੇ ਵਿੱਚ ਦੂਜੀ ਵਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕਾਨਪੁਰ ਦੀ ਹੈ। ਜਿੱਥੇ ਇਕ ਹੀ ਮੰਦਰ ਵਿੱਚ ਦੂਜੀ ਵਾਰ ਚੋਰੀ ਹੋ ਗਈ। ਸ਼ਿਵ ਮੰਦਰ ਵਿੱਚ ਚੋਰ ਨੇ ਪਹਿਲਾਂ ਮੱਥਾ ਟੇਕਿਆ, ਪਾਣੀ ਚੜ੍ਹਾਇਆ ਤੇ ਤਾਂਬੇ ਦੇ ਕਲਸ ਚੋਰੀ ਕਰਕੇ ਚਲਦਾ ਬਣਿਆ। ਚੋਰ ਨੇ ਘੰਟਾ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਇਸ ਵਿੱਚ ਸਫਲ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਤਿੰਨ ਮਜ਼ਦੂਰਾਂ ਦੀ ਮੌਤ

ਇਹ ਪੂਰੀ ਘਟਨਾ ਸੀਸੀਟੀਵੀ ਵੀਡੀਓ ਵਿੱਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਚੋਰ ਨੇ 2 ਮਿੰਟ 25 ਸੈਕਿੰਡ ਵਿੱਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

ਇਸ ਤੋਂ ਪਹਿਲਾਂ ਬਿਹਾਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਛਪਰਾ ਵਿੱਚ 12 ਸਤੰਬਰ ਨੂੰ ਬਾਬਾ ਬਟੁਕੇਸ਼ਵਰ ਨਾਥ ਮੰਦਰ ਵਿੱਚ ਇਕ ਇਤਿਹਾਸਕ ਸ਼ਿਵਲਿੰਗ ਦੇ ਨਾਮ ਨੂੰ ਇਕ ਚੋਰ ਚੋਰੀ ਕਰਕੇ ਲੈ ਗਿਆ ਸੀ।

Published on: ਸਤੰਬਰ 18, 2024 11:52 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।