ਬੈਰੂਤ, 18 ਸਤੰਬਰ, ਦੇਸ਼ ਕਲਿਕ ਬਿਊਰੋ :
ਲੈਬਨਾਨ ਵਿੱਚ ਹਿਜ਼ਬੁੱਲਾ ਦੇ ਮੈਂਬਰਾਂ ਦੇ ਪੇਜਰਾਂ (ਸੰਚਾਰ ਯੰਤਰਾਂ) ਵਿੱਚ ਲੜੀਵਾਰ ਧਮਾਕੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਹਿਜ਼ਬੁੱਲਾ ਦੇ ਦੋ ਮੈਂਬਰ ਅਤੇ ਇਕ ਲੜਕੀ ਵੀ ਸ਼ਾਮਲ ਹੈ।3000 ਦੇ ਕਰੀਬ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 200 ਦੀ ਹਾਲਤ ਗੰਭੀਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੇਜਰਾਂ ਨੂੰ ਹੈਕ ਕਰਕੇ ਬਲਾਸਟ ਕੀਤਾ ਗਿਆ ਹੈ। ਇਸ ਹੈਕਿੰਗ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਿਜ਼ਬੁੱਲਾ ਨੇ ਕਿਹਾ ਕਿ ਉਸਨੇ “ਦੁਸ਼ਮਣ” ਇਜ਼ਰਾਈਲ ਨੂੰ ਹਮਲੇ ਲਈ ਜ਼ਿੰਮੇਵਾਰ ਮੀਡੀਆ ਰਿਪੋਰਟਾਂ ਮੁਤਾਬਕ ਪੇਜਰਾਂ ਨੂੰ ਹੈਕ ਕਰਕੇ ਬਲਾਸਟ ਕੀਤਾ ਗਿਆ ਹੈ। ਇਸ ਹੈਕਿੰਗ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਿਜ਼ਬੁੱਲਾ ਨੇ ਕਿਹਾ ਕਿ ਉਹ “ਦੁਸ਼ਮਣ” ਇਜ਼ਰਾਈਲ ਨੂੰ ਹਮਲੇ ਲਈ ਜ਼ਿੰਮੇਵਾਰ ਮੰਨਦਾ ਹੈ।
ਹਾਲਾਂਕਿ ਇਜ਼ਰਾਈਲ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹ ਧਮਾਕੇ ਮੰਗਲਵਾਰ ਦੁਪਹਿਰ ਕਰੀਬ 3:30 ਵਜੇ (ਸਥਾਨਕ ਸਮੇਂ ਅਨੁਸਾਰ) ਹੋਏ।
Published on: ਸਤੰਬਰ 18, 2024 1:28 ਪੂਃ ਦੁਃ