*ਛੁੱਟੀ ਵਾਲੇ ਦਿਨਾਂ ‘ਚ 21, 28 ਤੇ 29 ਸਤੰਬਰ ਨੂੰ ਵਸੂਲੀ ਲਈ ਖੁੱਲ੍ਹਾ ਰੱਖਿਆ ਜਾਵੇਗਾ ਦਫਤਰ*
ਬਠਿੰਡਾ, 19 ਸਤੰਬਰ : ਦੇਸ਼ ਕਲਿੱਕ ਬਿਓਰੋ
ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਸਾਲ 2024-25 ਤੱਕ ਦਾ ਪ੍ਰਾਪਰਟੀ ਟੈਕਸ ਰੀਬੇਟ ਨਾਲ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ 30 ਸਤੰਬਰ 2024 ਹੈ।
ਉਨ੍ਹਾਂ ਦੱਸਿਆ ਕਿ 30 ਸਤੰਬਰ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ 10 ਫੀਸਦੀ ਰਿਬੇਟ ਦਾ ਲਾਭ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਅਤੇ ਪ੍ਰਸ਼ਾਸਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਛੁੱਟੀ ਵਾਲੇ ਦਿਨਾਂ 21, 28 ਅਤੇ 29 ਸਤੰਬਰ 2024 ਨੂੰ ਦੁਪਿਹਰ 1:30 ਵਜੇ ਤੱਕ ਵਸੂਲੀ ਲਈ ਦਫਤਰ ਖੁੱਲ੍ਹਾ ਰੱਖਿਆ ਜਾਵੇਗਾ।
ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।