ਸਿਵਲ ਹਸਪਤਾਲ ਕੋਟਕਪੂਰਾ ਵਿਚਲੀ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

ਸਿਹਤ ਪੰਜਾਬ

ਬਲੱਡ ਬੈਂਕ ਕੋਟਕਪੂਰਾ ਵਿਖੇ ਬੀ.ਟੀ.ਓ. ਦੀ ਜਲਦ ਤੈਨਾਤੀ ਦੀ ਕੀਤੀ ਹਦਾਇਤ!

ਫਰੀਦਕੋਟ, 19 ਸਤੰਬਰ, ਦੇਸ਼ ਕਲਿੱਕ ਬਿਓਰੋ :-

ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਚਲਾ ਬਲੱਡ ਬੈਂਕ ਕਦੇ ਵੀ ਬੰਦ ਨਹੀਂ ਹੋਵੇਗਾ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਸਮੇਤ ਹਰ ਤਰਾਂ ਦੀਆਂ ਸਾਰੀਆਂ ਆਸਾਮੀਆਂ ਦੀ ਜਲਦ ਭਰਪਾਈ ਕੀਤੀ ਜਾਵੇਗੀ। ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਬਲੱਡ ਬੈਂਕ ਵਿੱਚ ਲਾਏ ਗਏ ਖੂਨਦਾਨ ਕੈਂਪ ਦੌਰਾਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ, ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੀ ਹਾਜਰੀ ਵਿੱਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਸ਼ੰਸ਼ਾ ਯੋਗ ਹੈ।

ਸਪੀਕਰ ਸ. ਸੰਧਵਾਂ ਨੇ ਸਿਹਤ ਵਿਭਾਗ ਦੇ ਸੈਕਟਰੀ, ਸਿਵਲ ਸਰਜਨ ਫਰੀਦਕੋਟ, ਜ਼ਿਲਾ ਸਿਹਤ ਅਫਸਰ ਫਰੀਦਕੋਟ ਸਮੇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲੱਡ ਬੈਂਕ ਕੋਟਕਪੂਰਾ ਵਿੱਚ ਜਲਦ ਸਟਾਫ ਦੀ ਤੈਨਾਤੀ ਕੀਤੀ ਜਾਵੇ ਅਤੇ ਸਿਵਲ ਹਸਪਤਾਲ ਦੇ ਸਟਾਫ ਦੀ ਕਮੀ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇ। ਉਂਝ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਹੁਤ ਜਲਦ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਪੰਜਾਬ ਭਰ ਦੇ ਕਿਸੇ ਵੀ ਹਸਪਤਾਲ ਵਿੱਚ ਮਾਹਰ ਡਾਕਟਰਾਂ ਸਮੇਤ ਸਟਾਫ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।                                                                       ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਵਾਲੇ ਵਫਦ ਨੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੂੰ ਸਿਵਲ ਹਸਪਤਾਲ ਦੀਆਂ ਉਹਨਾਂ ਮਸ਼ੀਨਾ ਬਾਰੇ ਵੀ ਜਾਣਕਾਰੀ ਦਿੱਤੀ, ਜੋ ਪਿਛਲੇ ਚਾਰ ਸਾਲਾਂ ਤੋਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਬਲੱਡ ਬੈਂਕ ਵਿੱਚ ਬੀ.ਟੀ.ਓ. ਦੀ ਪੱਕੇ ਤੌਰ ’ਤੇ ਤੈਨਾਤੀ ਸਮੇਤ ਹਸਪਤਾਲ ਵਿਚਲੇ ਸਟਾਫ ਦੀ ਘਾਟ ਤੋਂ ਵੀ ਜਾਣੂ ਕਰਵਾਇਆ। ਕਲੱਬ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਕਲੱਬ ਵਲੋਂ ਸਮੁੱਚੇ ਮਾਲਵਾ ਖੇਤਰ ਸਮੇਤ ਪੰਜਾਬ ਦੇ ਹੋਰ ਵੀ ਅਨੇਕਾਂ ਬਲੱਡ ਬੈਂਕਾਂ ਨੂੰ ਹਰ ਗਰੁੱਪ ਦੇ ਖੂਨ ਯੂਨਿਟ ਮੁਹੱਈਆ ਕਰਵਾਏ ਗਏ।    

ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸਿੰਘ ਗਾਂਧੀ ਨੇ ਵੀ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਵਾਇਆ। ਸਪੀਕਰ ਸ. ਅਤੇ ਸਿਵਲ ਸਰਜਨ ਨੇ ਖੂਨਦਾਨੀਆਂ ਦਾ ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ। ਅੰਤ ਵਿੱਚ ਕਲੱਬ ਵਲੋਂ ਸਪੀਕਰ ਸੰਧਵਾਂ ਸਮੇਤ ਸਿਵਲ ਸਰਜਨ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।                                                      ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰਿੰਦਰ ਬੈੜ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਵੀ ਅਰੋੜਾ, ਗੁਰਪ੍ਰੀਤ ਸਿੰਘ, ਅਮਨ ਗੁਲਾਟੀ, ਜੈਪਾਲ ਗਰਗ, ਅਮਨ ਘੋਲੀਆ, ਰਾਜਾ ਠੇਕੇਦਾਰ, ਗੁਰਜੰਟ ਸਿੰਘ ਸਰਾਂ, ਨੀਰੂ ਪੁਰੀ, ਮੰਜੂ ਬਾਲਾ, ਸਲੋਨੀ ਆਦਿ ਵੀ ਹਾਜਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।