ਪਟਨਾ, 19 ਸਤੰਬਰ, ਦੇਸ਼ ਕਲਿਕ ਬਿਊਰੋ:
ਬਿਹਾਰ ਦੇ ਨਵਾਦਾ ਵਿੱਚ ਇੱਕ ਦਲਿਤ ਬਸਤੀ ਵਿੱਚ ਬੁੱਧਵਾਰ ਰਾਤ 8 ਵਜੇ ਗੁੰਡਿਆਂ ਨੇ 80 ਘਰਾਂ ਨੂੰ ਅੱਗ ਲਗਾ ਦਿੱਤੀ। ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ। ਲੋਕਾਂ ਦੀ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਬਾਅਦ ਉਥੇ ਤਣਾਅ ਹੈ। ਪਿੰਡ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ 5 ਥਾਣਿਆਂ ਦੀ ਪੁਲੀਸ ਤਾਇਨਾਤ ਕੀਤੀ ਗਈ ਹੈ। 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਮਾਮਲਾ ਨਵਾਦਾ ਜ਼ਿਲੇ ਦੇ ਮੁਫਸਿਲ ਥਾਣਾ ਖੇਤਰ ਦੇ ਦਾਦੌਰ ‘ਚ ਸਥਿਤ ਕ੍ਰਿਸ਼ਨਾ ਨਗਰ ਦਲਿਤ ਕਾਲੋਨੀ ਦਾ ਹੈ।ਇਸ ਘਟਨਾ ‘ਚ ਕਈ ਪਸ਼ੂ ਵੀ ਸੜ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਉਦੋਂ ਤੱਕ ਘਰ ‘ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।ਘਰ ਫੂਸ ਅਤੇ ਖਪਰੈਲਾਂ ਦੇ ਬਣੇ ਹੋਏ ਸਨ।