ਬੈਰੂਤ, 20 ਸਤੰਬਰ, ਦੇਸ਼ ਕਲਿਕ ਬਿਊਰੋ :
ਲੇਬਨਾਨ ਵਿੱਚ ਪੇਜਰਾਂ, ਵਾਕੀ-ਟਾਕੀਜ਼ ਅਤੇ ਫਿਰ ਸੂਰਜੀ ਊਰਜਾ ਪ੍ਰਣਾਲੀਆਂ ਵਿੱਚ ਧਮਾਕਿਆਂ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਰਾਤ (19 ਸਤੰਬਰ) ਨੂੰ ਦੱਖਣੀ ਲੇਬਨਾਨ ਵਿੱਚ 70 ਹਵਾਈ ਹਮਲੇ ਕੀਤੇ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ‘ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਮਲਾ ਸੀ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਨ੍ਹਾਂ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਸਬੰਧਤ 100 ਤੋਂ ਵੱਧ ਰਾਕੇਟ ਲਾਂਚਰਾਂ ‘ਤੇ ਹਮਲਾ ਕਰਕੇ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ 1000 ਰਾਕੇਟ ਬੈਰਲ ਵੀ ਨਸ਼ਟ ਕੀਤੇ ਗਏ। IDF ਨੇ ਕਿਹਾ ਕਿ ਹਿਜ਼ਬੁੱਲਾ ਇਨ੍ਹਾਂ ਹਥਿਆਰਾਂ ਨਾਲ ਇਜ਼ਰਾਈਲ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ।