ਹੁਣ ਧਰਤੀ ਤੋਂ ਦਿਸਣਗੇ ਦੋ ਚੰਦ ਮਾਮੇ

ਕੌਮਾਂਤਰੀ ਰਾਸ਼ਟਰੀ

ਚੰਡੀਗੜ੍ਹ ,21 ਸਤੰਬਰ ,ਦੇਸ਼ ਕਲਿੱਕ ਬਿਊਰੋ :
ਧਰਤੀ ਨੂੰ ਇਸ ਸਾਲ ਲਗਭਗ ਦੋ ਮਹੀਨਿਆਂ ਲਈ ਇੱਕ ਹੋਰ ਚੰਦਰਮਾ ਮਿਲੇਗਾ।ਇਹ ਚੰਦਰਮਾ ਉਦੋਂ ਸਾਹਮਣੇ ਆਵੇਗਾ ਜਦੋਂ ਇੱਕ ਛੋਟਾ ਗ੍ਰਹਿ ਧਰਤੀ ਦੇ ਚੱਕਰ ਲਗਾਉਣੇ ਸ਼ੁਰੂ ਕਰੇਗਾ। ਇਸ ਗ੍ਰਹਿ ਦੀ ਖੋਜ ਅਗਸਤ ਵਿੱਚ ਹੋਈ ਸੀ। ਇਹ 29 ਸਤੰਬਰ ਤੋਂ 25 ਨਵੰਬਰ ਤੱਕ ਧਰਤੀ ਦੇ ਆਲੇ-ਦੁਆਲੇ ਘੁੰਮਦਾ ਹੋਇਆ ਇੱਕ ਮਿੰਨੀ-ਚੰਨ ਬਣਨ ਲਈ ਤਿਆਰ ਹੈ।
Asteroid Terrestrial-Impact Last Alert System ਦੇ ਖੋਜਕਰਤਾਵਾਂ ਨੇ, NASA ਦੁਆਰਾ ਤਿਆਰ ਕੀਤੇ ਇੱਕ ਐਸਟੇਰੋਇਡ ਮਾਨੀਟਰਿੰਗ ਸਿਸਟਮ ਨੇ ਦੱਖਣੀ ਅਫ਼ਰੀਕਾ ਵਿੱਚ ਸਦਰਲੈਂਡ ਵਿਖੇ ਇੱਕ ਯੰਤਰ ਰਾਹੀਂ ਇਸ ਗ੍ਰਹਿ ਨੂੰ ਦੇਖਿਆ ਅਤੇ ਇਸਨੂੰ 2024 PT5 ਦਾ ਨਾਂ ਦਿੱਤਾ। Universidad Complutense de Madrid ਦੇ ਵਿਗਿਆਨੀਆਂ ਨੇ 21 ਦਿਨਾਂ ਤੱਕ ਤਾਰਾ ਗ੍ਰਹਿ ਦੇ ਚੱਕਰ ਦਾ ਪਤਾ ਲਗਾਇਆ ਅਤੇ ਇਸਦੇ ਭਵਿੱਖ ਦਾ ਮਾਰਗ ਨਿਰਧਾਰਤ ਕੀਤਾ। 2024 PT5 ਅਰਜੁਨ ਐਸਟਰਾਇਡ ਬੈਲਟ ਦਾ ਹਿੱਸਾ ਹੈ, ਜੋ ਸੂਰਜ ਦੁਆਲੇ ਚੱਕਰ ਲਗਾਉਂਦਾ ਹੈ। ਇਹ ਜਾਣਕਾਰੀ ਰਿਸਰਚ ਨੋਟਸ ਆਫ਼ ਦ ਏਏਐਸ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਜਾਰੀ ਕੀਤੀ ਗਈ ਹੈ।

Latest News

Latest News

Leave a Reply

Your email address will not be published. Required fields are marked *