ਕੋਲੰਬੋ, 23 ਸਤੰਬਰ, ਦੇਸ਼ ਕਲਿਕ ਬਿਊਰੋ :
ਸ਼੍ਰੀਲੰਕਾ ‘ਚ ਚੋਣਾਂ ਜਿੱਤਣ ਤੋਂ ਬਾਅਦ ਅਨੁਰਾ ਦਿਸਾਨਾਇਕੇ ਨੇ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਹ ਸਮਾਰੋਹ ਕੋਲੰਬੋ ਵਿੱਚ ਰਾਸ਼ਟਰਪਤੀ ਸਕੱਤਰੇਤ ਵਿੱਚ ਹੋਇਆ। ਸ੍ਰੀਲੰਕਾ ਵਿੱਚ ਇਹ ਪਹਿਲੀ ਵਾਰ ਹੈ ਕਿ ਦੂਜੇ ਗੇੜ ਦੀ ਗਿਣਤੀ ਵਿੱਚ ਰਾਸ਼ਟਰਪਤੀ ਚੋਣ ਨਤੀਜਿਆਂ ਦੀ ਪੁਸ਼ਟੀ ਹੋਈ ਹੈ ਕਿਉਂਕਿ ਗਿਣਤੀ ਦੇ ਪਹਿਲੇ ਗੇੜ ਵਿੱਚ ਕਿਸੇ ਵੀ ਉਮੀਦਵਾਰ ਨੂੰ 50% ਵੋਟਾਂ ਨਹੀਂ ਮਿਲੀਆਂ ਸਨ।
ਪਹਿਲੇ ਪੜਾਅ ਵਿੱਚ ਦੋ ਚੋਟੀ ਦੇ ਉਮੀਦਵਾਰਾਂ, ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੇ ਅਨੁਰਾ ਕੁਮਾਰਾ ਦਿਸਾਨਾਇਕੇ ਅਤੇ ਸਮਾਗੀ ਜਨਾ ਬਾਲਵੇਗਯਾ (ਐਸਜੇਬੀ) ਦੇ ਸਜੀਤ ਪ੍ਰੇਮਦਾਸਾ ਦੀਆਂ ਵੋਟਾਂ ਦੂਜੀ ਵਾਰ ਗਿਣੀਆਂ ਗਈਆਂ। ਅਨੁਰਾ 2022 ਦੇ ਆਰਥਿਕ ਸੰਕਟ ਕਾਰਨ ਬਦਲਾਅ ਦੀ ਉਮੀਦ ਕਰ ਰਹੇ ਨੌਜਵਾਨ ਵੋਟਰਾਂ ਦੀ ਮਦਦ ਨਾਲ ਰਾਸ਼ਟਰਪਤੀ ਬਣਨ ‘ਚ ਸਫਲ ਰਹੇ।
Published on: ਸਤੰਬਰ 23, 2024 11:51 ਪੂਃ ਦੁਃ