ਨਵਾਂਸ਼ਹਿਰ, 23 ਸਤੰਬਰ, ਦੇਸ਼ ਕਲਿਕ ਬਿਊਰੋ :
ਨਵਾਂਸ਼ਹਿਰ ਜ਼ਿਲ੍ਹੇ ਦੇ ਆਂਸਰੋਂ ਸਤਲੁਜ ਦਰਿਆ ਦੇ ਪੁਲ ‘ਤੇ ਅੱਜ ਸਵੇਰੇ ਬੱਚਿਆਂ ਨੂੰ ਸਕੂਲ ਲਿਜਾ ਰਿਹਾ ਇੱਕ ਆਟੋ ਪਲਟ ਗਿਆ। ਜਿਸ ਕਾਰਨ ਸਕੂਲ ਦੇ ਚਾਰ ਬੱਚੇ ਜ਼ਖਮੀ ਹੋ ਗਏ। ਰੋਡ ਸੇਫਟੀ ਫੋਰਸ ਦੇ ਏ.ਐਸ.ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:55 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਆਂਸਰੋਂ ਦਾ ਆਟੋ ਚਾਲਕ ਲਲਨ ਰੋਜ਼ਾਨਾ ਦੀ ਤਰ੍ਹਾਂ ਸਕੂਲੀ ਬੱਚਿਆਂ ਨੂੰ ਰੋਪੜ ਸਕੂਲ ਛੱਡਣ ਜਾ ਰਿਹਾ ਸੀ।
ਅਚਾਨਕ ਆਟੋ ਦੇ ਹੈਂਡਲ ‘ਚ ਪਾਣੀ ਦੀ ਬੋਤਲ ਫਸ ਗਈ, ਜਿਸ ਕਾਰਨ ਆਟੋ ਕੰਟਰੋਲ ਗੁਆ ਕੇ ਪਲਟ ਗਿਆ। ਹਾਦਸੇ ਵਿੱਚ ਕਈ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ‘ਚ ਆਟੋ ਨੁਕਸਾਨਿਆ ਗਿਆ ਹੈ। ਜਦਕਿ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਬੱਚੇ ਪ੍ਰੇਮ ਨਗਰ ਪਿੰਡ ਦੇ ਰਹਿਣ ਵਾਲੇ ਹਨ।