ਨਵੀਂ ਦਿੱਲੀ: 23 ਸਤੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਅੱਜ ਕਰੀਬ 12 ਵਜੇ ਮੁੱਖ ਮੰਤਰੀ ਦਫ਼ਤਰ ਗਏ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਦੌਰਾਨ ਆਤਿਸ਼ੀ ਨੇ ਸੀਐਮ ਦਫ਼ਤਰ ਵਿੱਚ ਇੱਕ ਖਾਲੀ ਕੁਰਸੀ ਛੱਡ ਦਿੱਤੀ ਅਤੇ ਖੁਦ ਦੂਜੀ ਕੁਰਸੀ ਉੱਤੇ ਬੈਠ ਗਈ।
ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਖਾਲੀ ਕੁਰਸੀ ਅਰਵਿੰਦ ਕੇਜਰੀਵਾਲ ਲਈ ਛੱਡੀ ਹੈ।ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਦਿੱਲੀ ਦੀ ਜਨਤਾ ਕੇਜਰੀਵਾਲ ਨੂੰ ਇਸ ਕੁਰਸੀ ‘ਤੇ ਦੁਬਾਰਾ ਬਿਠਾਵੇਗੀ। ਉਦੋਂ ਤੱਕ ਇਹ ਕੁਰਸੀ ਇਸੇ ਕਮਰੇ ਵਿੱਚ ਰਹੇਗੀ ਅਤੇ ਕੇਜਰੀਵਾਲ ਜੀ ਦਾ ਇੰਤਜ਼ਾਰ ਕਰੇਗੀ।
ਇਹ ਵੀ ਪੜ੍ਹੋ: ਮੋਹਾਲੀ : ਵਿਅਕਤੀ ਦਾ ਕਤਲ ਕਰਕੇ ਲਾਸ਼ ਨਾਲੇ ‘ਚ ਸੁੱਟੀ, ਪੁਲਸ ਜਾਂਚ ‘ਚ ਜੁਟੀ