ਬਠਿੰਡਾ, 23 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕੀਤਾ। ਬਠਿੰਡਾ ਜ਼ਿਲ੍ਹਾ ਦਾ ਚਾਉਕੇ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤੀ ਚੋਣਾਂ ਦਾ ਕਿਸੇ ਸਮੇਂ ਵੀ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਹਿਰੇ ਤੋਂ ਬਾਅਦ ਚੋਣਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : VIP ਡਿਊਟੀ ‘ਚ ਕੁਤਾਹੀ ਵਰਤਣ ‘ਤੇ SHO ਮੁਅੱਤਲ
ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਸਮੂਲੀਅਤ ਕਰਨ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇਗਾ ਉਸ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਬਸੰਮਤੀ ਨਾਲ ਚੁਣੀ ਜਾਣ ਵਾਲੀ ਪੰਚਾਇਤ ਨੂੰ ਪਿੰਡ ਲਈ ਸਕੂਲ, ਸਟੇਡੀਐਮ ਜਾਂ ਮੁਹੱਲਾ ਕਾਲੀਨਿਕ ਬਣਾਈ ਜਾਵੇਗੀ, ਜੋ ਵੀ ਪੰਚਾਇਤ ਮਤਾ ਪਾ ਕੇ ਦੇਵੇਗੀ ਜੋ ਸਰਬਸੰਮਤੀ ਨਾਲ ਚੁਣੀ ਗਈ ਹੋਵੇ।
ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ, ਕਿਸੇ ਵੀ ਪਾਰਟੀ ਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਇਹ ਖਤਮ ਕੀਤਾ ਗਿਆ ਹੈ ਕਿ ਬਿਨਾਂ ਕਿਸ ਪਾਰਟੀ ਦੇ ਚੋਣ ਨਿਸ਼ਾਨ ਉਤੇ ਚੋਣ ਨਹੀਂ ਲੜ ਸਕਣਗੇ। ਇਸ ਨਾਲ ਪਿੰਡਾਂ ਵਿੱਚ ਭਾਈਚਾਰਾ ਬਣਿਆ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਲੋਕ ਭੁਲੇਖੇ ਵਿਚ ਚੋਣਾਂ ਦੌਰਾਨ 40-50 ਲੱਖ ਰੁਪਏ ਲਗਾ ਲੈਂਦੇ ਹਨ ਕਿ ਇਸ ਤੋਂ ਬਾਅਦ ਕੱਢ ਲਵਾਂਗੇ, ਪਰ ਹੁਣ ਅਸੀਂ ਬੈਠੇ ਹਾਂ ਕਿਸੇ ਨੂੰ ਇਕ ਪੈਸਾ ਨਹੀਂ ਖਾਣ ਦਿੱਤਾ ਜਾਵੇਗਾ।