ਮੋਹਾਲੀ : ਵਿਅਕਤੀ ਦਾ ਕਤਲ ਕਰਕੇ ਲਾਸ਼ ਨਾਲੇ ‘ਚ ਸੁੱਟੀ, ਪੁਲਸ ਜਾਂਚ ‘ਚ ਜੁਟੀ

ਪੰਜਾਬ

ਮੋਹਾਲੀ, 23 ਸਤੰਬਰ, ਦੇਸ਼ ਕਲਿਕ ਬਿਊਰੋ :
ਜ਼ੀਰਕਪੁਰ ਦੇ ਢਕੋਲੀ ਸਥਿਤ ਬਸੰਤ ਵਿਹਾਰ ਫੇਜ਼ 3 ਵਿੱਚ ਐਤਵਾਰ ਰਾਤ ਕਰੀਬ 12.15 ਵਜੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਨੂੰ ਨੇੜਲੇ ਨਾਲੇ ਵਿੱਚ ਸੁੱਟ ਦਿੱਤਾ ਗਿਆ। 
ਵਾਰਦਾਤ ਵਾਲੀ ਥਾਂ ‘ਤੇ ਖੂਨ ਨਾਲ ਲੱਥਪੱਥ ਇੱਟ ਅਤੇ ਇਕ ਸੋਟੀ ਪਈ ਮਿਲੀ। ਸਵੇਰੇ ਸੈਰ ਕਰਨ ਜਾ ਰਹੇ ਲੋਕਾਂ ਨੇ ਇਸ ਦੀ ਸੂਚਨਾ ਢਕੋਲੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਸਵੇਰੇ 6:45 ‘ਤੇ ਪਹੁੰਚੀ ਅਤੇ 200 ਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  VIP ਡਿਊਟੀ ‘ਚ ਕੁਤਾਹੀ ਵਰਤਣ ‘ਤੇ SHO ਮੁਅੱਤਲ


ਫੋਰੈਂਸਿਕ ਟੀਮ ਸਵੇਰੇ 9:45 ਵਜੇ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਨਮੂਨੇ ਲਏ। ਘਟਨਾ ਵਾਲੀ ਥਾਂ ਤੋਂ 10 ਕਦਮਾਂ ਦੀ ਦੂਰੀ ‘ਤੇ ਝੁੱਗੀ-ਝੌਂਪੜੀ ਵਾਲਾ ਇਲਾਕਾ ਹੈ। ਇੱਥੇ ਕਰੀਬ 300 ਝੁੱਗੀਆਂ ਬਣੀਆਂ ਹੋਈਆਂ ਹਨ ਪਰ ਕਿਸੇ ਨੂੰ ਵੀ ਇਸ ਘਟਨਾ ਦੀ ਕੋਈ ਸੂਹ ਨਹੀਂ ਸੀ।ਘਟਨਾ ਵਾਲੀ ਥਾਂ ਤੋਂ ਕੁਝ ਕਦਮ ਦੂਰ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੁਝ ਹਿਲਜੁਲ ਨਜ਼ਰ ਆ ਰਹੀ ਸੀ, ਜਿਸ ਵਿੱਚ ਲੜਾਈ ਹੁੰਦੀ ਦਿਖਾਈ ਦੇ ਰਹੀ ਸੀ। ਪਰ ਸੜਕ ’ਤੇ ਹਨੇਰਾ ਹੋਣ ਕਾਰਨ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।