ਐੱਸ ਡੀ ਐਮ ਮੋਹਾਲੀ ਨੇ ਕੀਤੀ ਕੈਂਪ ਦੀ ਸ਼ੁਰੂਆਤ
ਮੋਹਾਲੀ, 26 ਸਤੰਬਰ: ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐੱਸ ਏ ਐੱਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ. ਦੀ ਰਹਿਨੁਮਾਈ ਹੇਠ ਰੈਡ ਕਰਾਸ ਸ਼ਾਖਾ ਵੱਲੋਂ ਲੋੜਵੰਦ ਦਿਵਿਆਂਗ ਵਿਅਕਤੀਆਂ ਲਈ ਮਿਤੀ 16.07.2024 ਤੋਂ 18.07.2024 ਤੱਕ ਸਬ ਡਿਵੀਜ਼ਨਲ ਪੱਧਰ (ਮੋਹਾਲੀ, ਖਰੜ ਅਤੇ ਡੇਰਾਬੱਸੀ) ‘ਤੇ ਅਸੈਸਮੈਂਟ ਕੈਂਪ ਲਗਾਏ ਗਏ ਸੀ, ਜਿਨ੍ਹਾਂ ਦੀ ਲਗਾਤਾਰਤਾ ਵਿੱਚ ਅੱਜ ਇਨ੍ਹਾਂ ਸ਼ਨਾਖ਼ਤ ਕੀਤੇ ਗਏ ਲੋਕਾਂ ਨੂੰ ਮੁਫ਼ਤ ਬਣਾਵਟੀ ਸਹਾਇਕ ਅੰਗ/ਯੰਤਰ ਵੰਡ ਕੈਂਪ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਐੱਸ ਡੀ ਐਮ, ਮੋਹਾਲੀ ਸ਼੍ਰੀਮਤੀ ਦਮਨਦੀਪ ਕੌਰ ਪੀ.ਸੀ.ਐੱਸ ਵੱਲੋਂ ਕੀਤੀ ਗਈ।
ਇਸ ਮੌਕੇ ਐੱਸ.ਡੀ.ਐਮ. ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਗ਼ਰੀਬ ਅਤੇ ਲੋੜਵੰਦ ਵਿਅਕਤੀਆ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸ ਕੈਂਪ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ), ਮੋਹਾਲੀ (ਪੰਜਾਬ) ਦੇ ਸਹਿਯੋਗ ਨਾਲ 47 ਲਾਭਪਾਤਰੀਆ ਨੂੰ ਨਕਲੀ/ਬਣਾਵਟੀ ਅੰਗ, ਮੋਟਰਾਈਜ਼ਡ ਟ੍ਰਾਈ ਸਾਈਕਲ, ਟ੍ਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ, ਕੰਨਾਂ ਦੀਆਂ ਸੁਣਨ ਵਾਲੀਆ ਮਸ਼ੀਨਾਂ, ਸਮਾਰਟ ਸਟਿਕ, ਫੋੜੀਆਂ ਆਦਿ ਮੁਫ਼ਤ ਮੁਹੱਈਆ ਕਾਰਵਾਈਆਂ ਗਈਆਂ।
ਇਸ ਮੌਕੇ ਸਕੱਤਰ ਰੈਡ ਕਰਾਸ
ਹਰਬੰਸ ਸਿੰਘ ਵੱਲੋਂ ਦੱਸਿਆ ਗਿਆ ਕਿ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਗ਼ਰੀਬ ਤੇ ਲੋੜਵੰਦ ਵਿਅਕਤੀਆ ਦੀ ਮੱਦਦ ਲਈ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਉਹਨਾਂ ਨੂੰ ਨਕਲੀ/ਬਣਾਵਟੀ ਅੰਗ ਜਾਂ ਉਪਕਰਨ ਮੁਹੱਈਆ ਕਰਵਾਕੇ ਉਹਨਾਂ ਦੇ ਚੰਗੇਰਾ ਜੀਵਨ ਬਤੀਤ ਕਰਨ ਦੀ ਕਾਮਨਾ ਕੀਤੀ ਗਈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਉਪਰਾਲਾ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ-ਕਮ- ਸੀਨੀਅਰ ਮੀਤ ਪ੍ਰਧਾਨ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐੱਸ ਅਤੇ ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ ਸ਼੍ਰੀਮਤੀ ਅਨੀਤਾ ਕਾਂਸਲ, ਪੀ.ਸੀ.ਐੱਸ ਦੇ ਅਣਥੱਕ ਯਤਨਾਂ ਨਾਲ ਹੀ ਸੰਭਵ ਹੋ ਸਕਿਆ ਹੈ। ਸਕੱਤਰ ਰੈਡ ਕਰਾਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਕੈਂਪ ਦੌਰਾਨ 47 ਲਾਭਪਾਤਰੀਆ ਨੂੰ ਅਲਿਮਕੋ ਦੇ ਸਹਿਯੋਗ ਨਾਲ ਲਗਭਗ 9 ਲੱਖ ਰੁਪਏ ਦਾ ਸਮਾਨ ਮੁਫ਼ਤ ਦਿੱਤਾ ਗਿਆ। ਅੰਤ ਵਿਚ ਸਕੱਤਰ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕੋਈ ਦਿਵਿਆਂਗ ਵਿਅਕਤੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਦਫ਼ਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਕਮਰਾ ਨੰਬਰ 525, ਚੌਥੀ ਮੰਜ਼ਿਲ, ਜਿਲ੍ਹਾ ਪ੍ਰਬਧਕੀ ਕੰਪਲੈਕਸ, ਸੈਕਟਰ-76, ਐੱਸ.ਏ.ਐੱਸ.ਨਗਰ ਵਿਖੇ ਸੰਪਰਕ ਕਰ ਸਕਦਾ ਹੈ।
Published on: ਸਤੰਬਰ 26, 2024 2:37 ਬਾਃ ਦੁਃ