ਅੰਮ੍ਰਿਤਸਰ, 26 ਸਤੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਇਕ 85 ਸਾਲਾ ਵਿਅਕਤੀ ਨੇ ਆਪਣੇ ਘਰ ਨੇੜੇ ਰਹਿੰਦੀ 9 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। ਇਸ ਗੱਲ ਦਾ ਪਤਾ ਇਲਾਕੇ ਦੇ ਲੋਕਾਂ ਨੂੰ ਲੱਗਾ ਤਾਂ ਉਹ ਉਸ ਦੀ ਕੁੱਟਮਾਰ ਕਰਕੇ ਥਾਣੇ ਲੈ ਗਏ ਅਤੇ ਉਸ ‘ਤੇ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ।
ਫਤਿਹਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਕਲੋਨੀ ‘ਚ ਆਪਣੇ ਘਰ ਦੇ ਨੇੜੇ ਰਹਿਣ ਵਾਲੇ 85 ਸਾਲਾ ਵਿਅਕਤੀ ਨੇ 9 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। ਬੱਚੀ ਲਗਾਤਾਰ ਉਲਟੀਆਂ ਕਰ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਦੱਸਿਆ ਅਤੇ ਮਾਂ ਨੇ ਇਲਾਕੇ ਦੇ ਲੋਕਾਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਇਹ ਖਬਰ ਪੂਰੇ ਇਲਾਕੇ ‘ਚ ਫੈਲ ਗਈ ਅਤੇ ਲੋਕਾਂ ਨੇ ਪਹਿਲਾਂ ਉਕਤ ਵਿਅਕਤੀ ਦੀ ਛਿੱਤਰ ਪਰੇਡ ਕੀਤੀ, ਫਿਰ ਉਸ ਨੂੰ ਫੜ ਕੇ ਸਦਰ ਥਾਣੇ ਲੈ ਗਏ।
Published on: ਸਤੰਬਰ 26, 2024 2:24 ਬਾਃ ਦੁਃ