26 ਸਤੰਬਰ 1998 ਨੂੰ ਸਚਿਨ ਤੇਂਦੁਲਕਰ ਨੇ ਜ਼ਿੰਬਾਬਵੇ ਖਿਲਾਫ ਵਨਡੇ ਮੈਚ ‘ਚ 18ਵਾਂ ਸੈਂਕੜਾ ਲਗਾ ਕੇ ਡੇਸਮੰਡ ਹੇਨਸ ਦਾ ਵਿਸ਼ਵ ਰਿਕਾਰਡ ਤੋੜਿਆ ਸੀ
ਚੰਡੀਗੜ੍ਹ, 26 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 26 ਸਤੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ 26 ਸਤੰਬਰ ਦੇ ਇਤਿਹਾਸ ਬਾਰੇ:-
* ਅੱਜ ਦੇ ਦਿਨ 2011 ਵਿੱਚ ਸੰਯੁਕਤ ਰਾਸ਼ਟਰ ਨੇ “ਸਵੱਛ ਵਿਕਾਸ ਵਿਧੀ” ਯੋਜਨਾ ਦੇ ਤਹਿਤ ਗ੍ਰੀਨਹਾਉਸ ਗੈਸਾਂ ਨੂੰ ਘਟਾਉਣ ਲਈ ਦਿੱਲੀ ਮੈਟਰੋ ਨੂੰ ਦੁਨੀਆ ਦਾ ਪਹਿਲਾ “ਕਾਰਬਨ ਕ੍ਰੈਡਿਟ” ਦਿੱਤਾ ਸੀ।
* 26 ਸਤੰਬਰ 2011 ਨੂੰ ਸਾਊਦੀ ਅਰਬ ਦੇ ਕਿੰਗ ਅਬਦੁੱਲਾ ਨੇ 2015 ਦੀਆਂ ਚੋਣਾਂ ‘ਚ ਔਰਤਾਂ ਨੂੰ ਵੋਟ ਪਾਉਣ ਅਤੇ ਸ਼ੂਰਾ ਕੌਂਸਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।
* 2009 ਵਿੱਚ 26 ਸਤੰਬਰ ਨੂੰ ਪੂਜਾਸ਼੍ਰੀ ਵੈਂਕਟੇਸ਼ ਨੇ ਰਸ਼ਮੀ ਚੱਕਰਵਰਤੀ ਨੂੰ ਹਰਾ ਕੇ ਆਈਟੀਐਫ ਮਹਿਲਾ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਸੀ।
* ਅੱਜ ਦੇ ਦਿਨ 2004 ਵਿੱਚ ਅਮਰੀਕਾ ਨੇ ਭਾਰਤ ਨੂੰ ਨਾਗਰਿਕ ਪੁਲਾੜ ਪ੍ਰੋਗਰਾਮਾਂ ਲਈ ਤਕਨਾਲੋਜੀ ਦੇਣ ਦਾ ਫੈਸਲਾ ਕੀਤਾ ਸੀ।
* 26 ਸਤੰਬਰ 2002 ਨੂੰ ਫਰਾਂਸ ਨੇ ਇਰਾਕ ‘ਤੇ ਇਕਪਾਸੜ ਕਾਰਵਾਈ ਦਾ ਵਿਰੋਧ ਕੀਤਾ ਸੀ।
* 2001 ਵਿੱਚ ਅੱਜ ਦੇ ਹੀ ਦਿਨ ਅਮਰੀਕਾ ਨੇ ਭਾਰਤ ਨੂੰ ਲਾਦੇਨ ਤੋਂ ਬਾਅਦ ਕਸ਼ਮੀਰੀ ਅੱਤਵਾਦੀਆਂ ਨਾਲ ਨਜਿੱਠਣ ਦਾ ਭਰੋਸਾ ਦਿੱਤਾ ਸੀ।
* 26 ਸਤੰਬਰ 1998 ਨੂੰ ਸਚਿਨ ਤੇਂਦੁਲਕਰ ਨੇ ਜ਼ਿੰਬਾਬਵੇ ਖਿਲਾਫ ਵਨਡੇ ਮੈਚ ‘ਚ ਆਪਣਾ 18ਵਾਂ ਸੈਂਕੜਾ ਲਗਾ ਕੇ ਡੇਸਮੰਡ ਹੇਨਸ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ।
* ਅੱਜ ਦੇ ਦਿਨ 1984 ਵਿੱਚ, ਯੂਨਾਈਟਿਡ ਕਿੰਗਡਮ ਹਾਂਗਕਾਂਗ, ਚੀਨ ਹਵਾਲੇ ਕਰਨ ਲਈ ਸਹਿਮਤ ਹੋਇਆ ਸੀ।
* 26 ਸਤੰਬਰ 1960 ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਦੋ ਉਮੀਦਵਾਰਾਂ ਜੌਹਨ ਐਫ ਕੈਨੇਡੀ ਅਤੇ ਰਿਚਰਡ ਨਿਕਸਨ ਵਿਚਕਾਰ ਹੋਈ ਬਹਿਸ ਨੂੰ ਪਹਿਲੀ ਵਾਰ ਟੀਵੀ ‘ਤੇ ਟੈਲੀਕਾਸਟ ਕੀਤਾ ਗਿਆ ਸੀ।
* ਇੰਡੋਨੇਸ਼ੀਆ ਨੇ 26 ਸਤੰਬਰ 1950 ਨੂੰ ਸੰਯੁਕਤ ਰਾਸ਼ਟਰ ਦੀ ਮੈਂਬਰਸ਼ਿਪ ਲਈ ਸੀ।
* ਅੱਜ ਦੇ ਦਿਨ 1950 ਵਿੱਚ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਨੇ ਉੱਤਰੀ ਕੋਰੀਆ ਦੀਆਂ ਫ਼ੌਜਾਂ ਤੋਂ ਸਿਓਲ ਉੱਤੇ ਕਬਜ਼ਾ ਲਿਆ ਸੀ।
* ਪਹਿਲਾ ਮੰਦਰ ਨਿਊਯਾਰਕ ਸਿਟੀ ਵਿਚ 26 ਸਤੰਬਰ 1872 ਨੂੰ ਬਣਾਇਆ ਗਿਆ ਸੀ।