ਇਸਲਾਮਾਬਾਦ, 27 ਸਤੰਬਰ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲੇ ‘ਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਿਚਾਲੇ ਜ਼ਮੀਨੀ ਵਿਵਾਦ ‘ਚ ਘੱਟੋ-ਘੱਟ 36 ਲੋਕ ਮਾਰੇ ਗਏ ਹਨ। 80 ਤੋਂ ਵੱਧ ਲੋਕ ਜ਼ਖਮੀ ਹਨ। ਸਮਾਚਾਰ ਏਜੰਸੀ ਏਪੀ ਦੇ ਮੁਤਾਬਕ 5 ਦਿਨਾਂ ਤੋਂ ਦੋ ਭਾਈਚਾਰਿਆਂ ਵਿਚਾਲੇ ਝੜਪਾਂ ਚੱਲ ਰਹੀਆਂ ਹਨ। ਕੁਰੱਮ ਵਿੱਚ ਤਾਇਨਾਤ ਇੱਕ ਅਧਿਕਾਰੀ ਨੇ ਦੱਸਿਆ ਕਿ ਲੜਾਈ ਵਿੱਚ ਕਈ ਘਰ ਸਾੜ ਦਿੱਤੇ ਗਏ ਹਨ।
ਹਿੰਸਾ ਨੂੰ ਖਤਮ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਸਾਬਤ ਹੋਈਆਂ ਹਨ। ਰਿਪੋਰਟਾਂ ਮੁਤਾਬਕ ਪਿਛਲੇ ਕੁਝ ਸਾਲਾਂ ‘ਚ ਕੁਰੱਮ ‘ਚ ਕਈ ਵਾਰ ਸ਼ੀਆ-ਸੁੰਨੀ ਝਗੜੇ ਹੋ ਚੁੱਕੇ ਹਨ। ਸੁੰਨੀ ਭਾਈਚਾਰੇ ਨੂੰ ਸਰਹੱਦ ਪਾਰੋਂ ਅਫਗਾਨ ਕਬੀਲਿਆਂ ਤੋਂ ਸਮਰਥਨ ਮਿਲਦਾ ਹੈ। ਜੁਲਾਈ ਵਿੱਚ ਵੀ ਦੋ ਭਾਈਚਾਰਿਆਂ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਸਨ।
Published on: ਸਤੰਬਰ 27, 2024 2:21 ਪੂਃ ਦੁਃ