ਦੁਨੀਆ ਦੀ ਪਹਿਲੀ ਜਨਤਕ ਰੇਲ ਆਵਾਜਾਈ 27 ਸਤੰਬਰ 1825 ਨੂੰ ਇੰਗਲੈਂਡ ਵਿੱਚ ਸਟਾਕਟਨ-ਡਾਰਲਿੰਗਟਨ ਲਾਈਨ ਦੇ ਸ਼ੁਰੂ ਹੋਣ ਨਾਲ ਹੋਈ ਸੀ
ਚੰਡੀਗੜ੍ਹ, 27 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 27 ਸਤੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਦੇ ਹਾਂ 27 ਸਤੰਬਰ ਦੇ ਇਤਿਹਾਸ ਬਾਰੇ :-
* 2009 ਵਿੱਚ ਅੱਜ ਦੇ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ।
* 27 ਸਤੰਬਰ 2005 ਨੂੰ ਬਿਲ ਗੇਟਸ ਲਗਾਤਾਰ 11ਵੇਂ ਸਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਸਨ।
* ਅੱਜ ਦੇ ਦਿਨ 2003 ਵਿਚ ਬ੍ਰਿਟਿਸ਼ ਏਅਰ ਦੇ ਕੋਨਕੋਰਡ ਜਹਾਜ਼, ਜੋ ਆਵਾਜ਼ ਤੋਂ ਵੀ ਤੇਜ਼ ਉੱਡਦਾ ਸੀ, ਨੇ ਨਿਊਯਾਰਕ ਤੋਂ ਲੰਡਨ ਲਈ ਆਪਣੀ ਆਖਰੀ ਉਡਾਣ ਭਰੀ ਸੀ।
* 2002 ਵਿੱਚ ਵਿਸ਼ਵ ਬੈਂਕ ਅਤੇ ਆਈਐਮਐਫ ਦੀ ਸਾਲਾਨਾ ਮੀਟਿੰਗ 27 ਸਤੰਬਰ ਨੂੰ ਨਿਊਯਾਰਕ ਵਿੱਚ ਸ਼ੁਰੂ ਹੋਈ ਸੀ।
* ਅੱਜ ਦੇ ਦਿਨ 2000 ਵਿੱਚ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਵਿੱਚ ਓਪੇਕ ਦੇਸ਼ਾਂ ਦਾ ਸਿਖਰ ਸੰਮੇਲਨ ਸ਼ੁਰੂ ਹੋਇਆ ਸੀ।
* 27 ਸਤੰਬਰ 1998 ਨੂੰ ਜਰਮਨੀ ਵਿਚ ਹੋਈਆਂ ਚੋਣਾਂ ਵਿਚ ਗੇਰਹਾਰਡ ਸ਼ਰੋਡਰ ਹੈਲਮਟ ਕੋਹਲ ਨੂੰ ਹਰਾ ਕੇ ਨਵੇਂ ਚਾਂਸਲਰ ਬਣੇ ਸੀ।
* ਅੱਜ ਦੇ ਦਿਨ 1998 ਵਿੱਚ ਇੰਟਰਨੈੱਟ ਸਰਚ ਇੰਜਨ ਗੂਗਲ ਦੀ ਸਥਾਪਨਾ ਹੋਈ ਸੀ।
* 27 ਸਤੰਬਰ, 1995 ਨੂੰ ਬੋਸਨੀਆ ਵਿਚ ਤਿੰਨ ਵਿਰੋਧੀ ਧਿਰਾਂ ਵਿਚਕਾਰ ਅਮਰੀਕੀ ਵਿਚੋਲਗੀ ਨਾਲ ਸਮਝੌਤਾ ਹੋਇਆ ਸੀ।
* ਅੱਜ ਦੇ ਦਿਨ 1988 ‘ਚ ਅਮਰੀਕੀ ਪੁਲਾੜ ਯਾਨ ‘ਡਿਸਕਵਰੀ’ ਕੇਪ ਕੈਨਾਵੇਰਲ ਤੋਂ ਲਾਂਚ ਕੀਤਾ ਗਿਆ ਸੀ।
* 27 ਸਤੰਬਰ 1958 ਨੂੰ ਮਿਹਰ ਸੇਨ ਬ੍ਰਿਟਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਸੀ।
* ਅੱਜ ਦੇ ਦਿਨ 1905 ਵਿੱਚ ਮਹਾਨ ਵਿਗਿਆਨੀ ਅਲਫਰੇਡ ਆਇਨਸਟਾਈਨ ਨੇ E=mc² ਦਾ ਸਿਧਾਂਤ ਪੇਸ਼ ਕੀਤਾ ਸੀ।
* ਦੁਨੀਆ ਦੀ ਪਹਿਲੀ ਜਨਤਕ ਰੇਲ ਆਵਾਜਾਈ 27 ਸਤੰਬਰ 1825 ਨੂੰ ਇੰਗਲੈਂਡ ਵਿੱਚ ਸਟਾਕਟਨ-ਡਾਰਲਿੰਗਟਨ ਲਾਈਨ ਦੇ ਸ਼ੁਰੂ ਹੋਣ ਨਾਲ ਹੋਈ ਸੀ।
* ਅੱਜ ਦੇ ਦਿਨ 1821 ਵਿੱਚ ਮੈਕਸੀਕੋ ਨੂੰ ਆਜ਼ਾਦੀ ਮਿਲੀ ਸੀ।
* ਮੀਰ ਕਾਸਿਮ 27 ਸਤੰਬਰ 1760 ਨੂੰ ਬੰਗਾਲ ਦਾ ਨਵਾਬ ਬਣਿਆ ਸੀ।