ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ

ਚੋਣਾਂ

ਨਾਮਜਦਗੀਆਂ ਸ਼ੁਰੂ, 40 ਰਿਟਰਨਿੰਗ ਅਧਿਕਾਰੀ ਲੈਣਗੇ ਨਾਮਜ਼ਦਗੀ ਪੱਤਰ

550158 ਵੋਟਰ ਕਰਨਗੇ 435 ਸਰਪੰਚਾਂ ਤੇ 2997 ਪੰਚਾਂ ਦੀ ਚੋਣ

-ਵੋਟਿੰਗ ਲਈ 688 ਪੋਲਿੰਗ ਸਟੇਸ਼ਨ ਬਣਾਏ

ਫਾਜ਼ਿਲਕਾ, 27 ਸਤੰਬਰ:  ਦੇਸ਼ ਕਲਿੱਕ ਬਿਓਰੋ

ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵਲੋਂ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਤਹਿਤ ਅੱਜ 27 ਸਤੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 435 ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀ 550158 ਵੋਟਰਾਂ ਵਲੋਂ ਚੋਣ ਕੀਤੀ ਜਾਵੇਗੀ। ਨਾਮਜ਼ਦਗੀਆਂ ਲਈ 40 ਰਿਟਰਨਿੰਗ ਅਫਸਰ ਅਤੇ ਇੰਨ੍ਹੇ ਹੀ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਪੰਚਾਇਤ ਚੋਣਾਂ ਵਿਚ ਭਾਗ ਲੈਣ ਵਾਲੇ ਪੁਰਸ਼ ਵੋਟਰਾਂ ਦੀ ਗਿਣਤੀ 290664, ਮਹਿਲਾ ਵੋਟਰਾਂ ਦੀ ਗਿਣਤੀ 259487 ਅਤੇ ਥਰਡ ਜੈਂਡਰ ਵੋਟਰਾਂ ਦੀ ਗਿਣਤੀ 7 ਹੈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਮਜ਼ਦਗੀਆਂ 4 ਅਕਤੂਬਰ ਤੱਕ ਹੋਣਗੀਆਂ, ਨਾਮਜ਼ਦਗੀ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਨੂੰ ਅਮਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੁੱਲ 435 ਪੰਚਾਇਤਾਂ ਦੇ ਸਰਪੰਚਾਂ ਦੇ ਨਾਲ 2997 ਪੰਚਾਂ ਦੀ ਚੋਣ ਹੋਵੇਗੀ, ਜਿਸ ਲਈ 688 ਪੋਲਿੰਗ ਬੂਥ ਬਣਾਏ ਗਏ ਹਨ। 

435 ਪੰਚਾਇਤਾਂ ਵਿਚੋਂ ਅਨੁਸੂਚਿਤ ਜਾਤੀ ਲਈ 118, ਅਨੁਸੂਚਿਤ ਜਾਤੀ ਮਹਿਲਾ ਲਈ 115, ਜਨਰਲ ਔਰਤ ਰਾਖਵੇਂ ਲਈ 101 ਅਤੇ ਜਨਰਲ ਲਈ ਵੀ 101 ਸੀਟਾਂ ਸਰਪੰਚਾਂ ਦੀਆਂ ਰਾਖਵੀਆਂ ਕੀਤੀਆਂ ਗਈਆਂ ਹਨ। 

ਕੁੱਲ ਪੰਚਾਇਤਾਂ ਵਿਚੋਂ 95 ਪੰਚਾਇਤਾਂ ਫਾਜ਼ਿਲਕਾ ਬਲਾਕ, 85 ਅਬੋਹਰ, 58 ਖੂਈਆਂ ਸਰਵਰ, 155 ਜਲਾਲਾਬਾਦ ਅਤੇ 42 ਅਰਨੀਵਾਲਾ ਬਲਾਕ ਦੀਆਂ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਖਵੇਂਕਰਨ ਰੋਸਟਰ ਦੀਆਂ ਸੂਚੀਆਂ ਬੀ.ਡੀ.ਪੀ.ਓ, ਦਫਤਰਾਂ ਵਿਖੇ ਜਨਤਕ ਰੂਪ ਵਿਚ ਪ੍ਰਦਰਸ਼ਿਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦਾ ਚੋਣ ਅਮਲਾ ਵੀ ਤਾਇਨਾਤ ਕਰ ਦਿੱਤਾ ਗਿਆ ਹੈ। 

ਅਬੋਹਰ ਅਤੇ ਖੂਈਆਂ ਸਰਵਰ ਬਲਾਕ ਦੀਆਂ ਨਾਮਜਦਗੀਆਂ ਪਟਵਾਰ ਹਾਲ ਤਹਿਸੀਲ ਕੰਪਲੈਕਸ ਅਬੋਹਰ ਵਿਖੇ ਜਮਾਂ ਹੋਣਗੀਆਂ। ਬਲਾਕ ਫਾਜਿਲ਼ਕਾ ਦੀਆਂ ਨਾਮਜਦਗੀਆਂ ਐਮਆਰ ਕਾਲਜ ਫਾਜ਼ਿਲਕਾ ਵਿਖੇ ਜਮਾਂ ਹੋਣਗੀਆਂ। ਜਲਾਲਾਬਾਦ ਬਲਾਕ ਦੀਆਂ ਨਾਮਜਦਗੀਆਂ ਸਰਕਾਰੀ ਕਾਲਜ ਜਲਾਲਾਬਾਦ ਵਿਖੇ ਅਤੇ ਅਰਨੀਵਾਲਾ ਬਲਾਕ ਦੀਆਂ ਨਾਮਜਦਗੀਆਂ, ਕਮਿਊਨਿਟੀ ਹਾਲ, ਨਗਰ ਪੰਚਾਇਤ ਅਰਨੀਵਾਲਾ ਵਿਖੇ ਜਮਾਂ ਹੋਣਗੀਆਂ। 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੋਟਰਾਂ  ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Published on: ਸਤੰਬਰ 27, 2024 7:59 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।