ਮਾਸੂਮ ਨਾਲ ਬਲਾਤਕਾਰ ਤੋਂ ਬਾਅਦ ਹਥੌੜਾ ਮਾਰ ਕੇ ਕਰ ਦਿੱਤੀ ਸੀ ਹੱਤਿਆ
ਜਲੰਧਰ, 27 ਸਤੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ ਕਰੀਬ ਚਾਰ ਸਾਲ ਪਹਿਲਾਂ 12 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਹਥੌੜਾ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 30 ਸਾਲਾ ਨਸ਼ੇੜੀ ਗੁਰਪ੍ਰੀਤ ਗੋਪੀ ਨੇ ਪਹਿਲਾਂ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਬੱਚੀ ਦੀ ਲਾਸ਼ ਨੂੰ ਰੇਤ ਨਾਲ ਭਰੀਆਂ ਬੋਰੀਆਂ ‘ਚ ਛੁਪਾ ਦਿੱਤਾ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਅਹੁਦੇ ਤੋਂ ਅਸਤੀਫਾ
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਉਕਤ ਮਾਮਲੇ ਨੂੰ ਬੇਰਹਿਮੀ ਨਾਲ ਭਰਿਆ ਦੱਸਿਆ।ਜਿਕਰਯੋਗ ਹੈ ਕਿ ਮੁਲਜ਼ਮ ਗੋਪੀ ਦਾ ਸਾਥੀ ਉਸ ਦੇ ਚਾਚੇ ਦੇ ਬੇਟਾ ਵਿਕਾਸ ਪਹਿਲਾਂ ਹੀ ਭਗੌੜਾ ਐਲਾਨਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਜਦੋਂ ਲੜਕੀ ਦੀ ਲਾਸ਼ ਬਰਾਮਦ ਹੋਈ ਸੀ ਤਾਂ ਲੋਕਾਂ ਨੇ ਗੋਪੀ ਦੀ ਚੰਗੀ ਛਿੱਤਰ ਪਰੇਡ ਵੀ ਕੀਤੀ ਸੀ।09:56 AM