ਘਨੋਰ, 27 ਸਤੰਬਰ 2024, ਦੇਸ਼ ਕਲਿੱਕ ਬਿਓਰੋ :
ਸੀਟੂ ਜਿਲ੍ਹਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੀ ਕੰਨਵੈਨਸਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਟਿਆਲਾ ਪਰਵਾਨਾ ਭਵਨ (ਬਾਰਦਰੀ) ਵਿਖੇ ਕੀਤੀ ਗਈ। ਕੰਨਵੈਨਸਨ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ ਤੇ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਤੇ ਸਮੂਹ ਸਾਮਲ ਸਾਥੀਆਂ ਨੇ ਸੀ.ਪੀ.ਆਈ.ਐਮ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਕਿਹਾ ਕਿ ਕਾਮਰੇਡ ਯਾਚੁਰੀ ਦੀ ਵਿਛੋੜੇ ਕਾਰਨ ਸੀ.ਪੀ.ਆਈ.ਐਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜਾਦੀ ਲਈ ਲੜਾਈ ਲੜਦਿਆਂ ਫਾਂਸੀ ਦਾ ਰੱਸਾ ਚੁੰਮਿਆ ਤੇ ਸਾਮਰਾਜਵਾਦ ਦਾ ਤਿੱਖਾ ਵਿਰੋਧ ਕੀਤਾ ਤੇ ਸਮਾਜਵਾਦ ਦੀ ਸਥਾਪਨਾ ਲਈ ਸੰਘਰਸ਼ ਕੀਤਾ। ਪਰੰਤੂ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਮਰਾਜੀਆਂ ਨੂੰ ਜੱਫੀਆਂ ਪਾ ਰਿਹਾ ਹੈ।
ਰੂਸ ਤੇ ਯੂਕਰੇਨ ਦੀ ਤੇ ਇਜਰਾਇਲ ਤੇ ਫਲਸਤੀਨ ਦੀ ਜੰਗ ਵਿੱਚ ਸਪਸ਼ਟ ਸਟੈਂਡ ਨਹੀਂ ਲਿਆ ਜਾ ਰਿਹਾ। ਪ੍ਰਧਾਨ ਮਹਾ ਸਿੰਘ ਰੋੜੀ ਤੇ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਮੰਗ ਕੀਤੀ ਕਿ ਮਜ਼ਦੂਰਾਂ ਵਿਰੁੱਧ ਬਣਾਏ ਚਾਰ ਲੇਬਰ ਰੋਡ, ਪੁਲੀਸ ਸਟੇਟ ਬਣਾਉਣ ਵਾਲੇ ਤਿੰਨ ਫੌਜਦਾਰੀ ਕਾਲੇ ਕਾਨੂੰਨ ਤੇ ਡਰਾਇਵਰਾਂ ਵਿਰੁੱਧ ਬਣਾਏ ਹਿੱਟ ਐਂਡ ਰਨ ਦਾ ਕਾਨੂੰਨ ਤੁਰੰਤ ਰੱਦ ਕੀਤੇ ਜਾਣ 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਦਾ 20-09-2023 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਜਨਤਕ ਅਦਾਰੇ ਵੇਚਣੇ ਬੰਦ ਕੀਤੇ ਜਾਣ।
ਸੀਟੂ ਪੰਜਾਬ ਦੇ ਸਕੱਤਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੀ ਵੇਜ ਰੀਵਾਇਜ ਕੀਤੀ ਜਾਵੇ ਤੇ ਮਹਿੰਗਾਈ ਭੱਤਾ ਦਿੱਤਾ ਜਾਵੇ, ਆਗਨਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਜੀਤ ਕੌਰ ਪੰਜੌਲਾ ਤੇ ਪੰਜਾਬ ਦੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਪਾਤੜਾਂ ਨੇ ਮੰਗ ਕੀਤੀ ਕਿ ਆਂਗਨਵਾੜੀ ਮੁਲਾਜਮਾਂ, ਮਿਡ ਡੇ ਮੀਲ ਵਰਕਰ, ਆਸਾ ਵਰਕਰਾਂ ਤੇ ਹੋਰ ਸਕੀਮ ਵਰਕਰਾਂ ਨੂੰ 26000/- ਰੁਪਏ ਪ੍ਰਤੀ ਮਹੀਨਾ ਵੇਜ ਦਿੱਤੀ ਜਾਵੇ। ਸਕੀਮ ਵਰਕਰਾ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਹੋਏ ਕੋਰਟਾਂ ਦੇ ਫੈਸਲੇ ਲਾਗੂ ਕੀਤੇ ਜਾਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਮਹਿਕਮਿਆਂ ਵਿੱਚ ਪਏ ਖਾਲੀ ਥਾਂਵਾਂ ਨੂੰ ਰੈਗੂਲਰ ਭਰਤੀ ਰਾਹੀਂ ਭਰਿਆ ਜਾਵੇ ਤੇ ਠੇਕੇਦਾਰੀ ਸਿਸਟਮ ਰੱਦ ਕੀਤਾ ਜਾਵੇ। ਸੀਟੂ ਜਿਲ੍ਹਾ ਪਟਿਆਲਾ ਤੇ ਪੰਜਾਬ ਦੇ ਸਕੱਤਰ ਕਾਮਰੇਡ ਗੁਰਨਾਮ ਸਿੰਘ ਘਨੌਰ ਨੇ ਕੰਨਵੈਨਸਨ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ 200 ਦਿਨਾਂ ਦਾ ਕੰਮ ਦਿੱਤਾ ਜਾਵੇ। ਕੰਮ ਕਰਨ ਲਈ ਲੋੜੀਂਦਾ ਸਮਾਨ ਦਿੱਤਾ ਜਾਵੇ। ਪਾਣੀ, ਛਾਂ.ਫਸਟ ਏਡ ਤੇ ਬੱਚਿਆਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਕੀਤਾ ਜਾਵੇ ਤੇ ਮਨਰੇਗਾ ਮਜ਼ਦੂਰਾਂ ਦਾ ਬੀਮਾ ਕੀਤਾ ਜਾਵੇ।
ਬਲਵਾਨ ਸਿੰਘ ਵਿੱਤ ਸਕੱਤਰ ਸੀਟੂ ਪਟਿਆਲਾ ਨੇ ਕਿਹਾ ਕਿ ਮਨਰੇਗਾ ਵਿੱਚ ਸਿਆਸੀ ਦਖਲ ਬੰਦ ਕੀਤਾ ਜਾਵੇ। ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਨੈਬ ਸਿੰਘ ਲੋਚਮਾ ਨੇ ਕਿਹਾ ਕਿ ਉਸਾਰੀ ਮਜ਼ਦੂਰਾਂ ਦੇ ਲਾਭ ਤੁਰੰਤ ਦਿੱਤੇ ਜਾਣ ਤੇ ਸਕੀਮਾਂ ਵਿੱਚ ਕੀਤੀ ਕਟੌਤੀਆਂ ਰੱਦ ਕੀਤੀਆਂ ਜਾਣ ਇਸ ਕੰਨਵੈਨਸਨ ਦੀ ਪ੍ਰਧਾਨਗੀ ਸੀਟੂ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ, ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜੀਤ ਕੌਰ ਪੰਜੋਲਾ, ਪੀ.ਆਰ.ਟੀ.ਸੀ ਮੋਟਰ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਤੇ ਟੋਲ ਪਲਾਜਮਾ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਲਾਡੀ ਨੇ ਕੀਤੀ। ਹੋਰਨਾਂ ਤੋਂ ਇਲਾਵਾ ਭੱਠਾ ਮਜ਼ਦੂਰਾ ਦੇ ਆਗੂ ਗੁਰਦਰਸ਼ਨ ਸਿੰਘ ਆਸਾ ਵਰਕਰਾਂ ਦੀ ਪ੍ਰਧਾਨ ਹਰਿੰਦਰ ਕੌਰ ਚੌਕੀਦਾਰਾ ਯੂਨੀਅਨ ਦੇ ਆਗੂ ਗਰੀਬ ਸਿੰਘ ਕੈਸ਼ੀਅਰ, ਅਮਰਜੀਤ ਸਿੰਘ ਪਟਿਆਲਾ, ਸੁਨੀਲ ਕੁਮਾਰ, ਜੈਰਾਮ ਭਾਨਰਾ ਦੇਵ ਸਿੰਘ ਫੌਜੀ, ਜਰਨੈਲ ਸਿੰਘ ਘਨੌਰ, ਛੋਟੀ, ਰੌਸ਼ਨੀ, ਸੁਮਨ ਰਾਣੀ, ਹਰਦਮ ਸਿੰਘ, ਕੁਲਵਿੰਦਰ ਕੌਰ, ਹਰਪ੍ਰੀਤ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ ਨੇ ਆਏ ਸੂਬੇ ਦੇ ਆਗੂ ਸਾਥੀਆਂ ਤੇ ਸ਼ਾਮਲ ਹੋਏ ਸਮੂੰਹ ਵਰਕਰਾਂ ਦਾ ਧੰਨਵਾਦ ਕੀਤਾ।
Published on: ਸਤੰਬਰ 27, 2024 8:17 ਪੂਃ ਦੁਃ