ਅੱਜ ਦਾ ਇਤਿਹਾਸ

ਪੰਜਾਬ


28 ਸਤੰਬਰ 2006 ਨੂੰ ਸ਼ਿੰਜੋ ਆਬੇ ਨੇ ਜਾਪਾਨ ਦੇ ਨਵੇਂ ਚੁਣੇ ਤੇ 90ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ
ਚੰਡੀਗੜ੍ਹ, 28 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 28 ਸਤੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 28 ਸਤੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2009 ਵਿੱਚ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਪੈਨ ਪੈਸੀਫਿਕ ਓਪਨ ਦੇ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਈ ਸੀ।
  • 2007 ਵਿਚ 28 ਸਤੰਬਰ ਨੂੰ ਨੈਸ਼ਨਲ ਏਰੋਨਾਟਿਕਸ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਵਿਸ਼ੇਸ਼ ਪੁਲਾੜ ਯਾਨ ਡਾਨ ਲਾਂਚ ਕੀਤਾ ਸੀ।
  • ਅੱਜ ਦੇ ਦਿਨ 2007 ਵਿਚ ਮੈਕਸੀਕੋ ਦੇ ਤੱਟੀ ਇਲਾਕਿਆਂ ਵਿਚ ਆਏ ਚੱਕਰਵਾਤੀ ਤੂਫਾਨ ਲੋਰੇਂਜ਼ੋ ਨੇ ਭਾਰੀ ਤਬਾਹੀ ਮਚਾਈ ਸੀ।
  • 28 ਸਤੰਬਰ 2006 ਨੂੰ ਤਾਲਿਬਾਨ ਨੇ ਐਲਾਨ ਕੀਤਾ ਸੀ ਕਿ ਬਿਨ ਲਾਦੇਨ ਜ਼ਿੰਦਾ ਹੈ।
  • ਅੱਜ ਦੇ ਦਿਨ 2006 ਵਿਚ ਸ਼ਿੰਜੋ ਆਬੇ ਨੇ ਜਾਪਾਨ ਦੇ ਨਵੇਂ ਚੁਣੇ ਅਤੇ 90ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।
  • 28 ਸਤੰਬਰ 2004 ਨੂੰ ਵਿਸ਼ਵ ਬੈਂਕ ਨੇ ਭਾਰਤ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਕਰਾਰ ਦਿੱਤਾ ਸੀ।
  • ਅੱਜ ਦੇ ਦਿਨ 2001 ਵਿੱਚ ਅਮਰੀਕਾ ਅਤੇ ਬਰਤਾਨਵੀ ਫ਼ੌਜਾਂ ਅਤੇ ਸਹਿਯੋਗੀਆਂ ਨੇ ‘ਆਪ੍ਰੇਸ਼ਨ ਐਂਡੂਰਿੰਗ ਫ੍ਰੀਡਮ’ ਦੀ ਸ਼ੁਰੂਆਤ ਕੀਤੀ ਸੀ।
  • 2000 ਵਿਚ 28 ਸਤੰਬਰ ਨੂੰ ਸਿਡਨੀ ਓਲੰਪਿਕ ਵਿਚ ਮੋਰੀਆਨਾ ਜੋਨਸ ਅਤੇ ਕੇਨਟੇਰਿਸ ਨੇ 200 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਸੀ।
  • ਅੱਜ ਦੇ ਦਿਨ 1997 ਵਿਚ ਅਮਰੀਕੀ ਪੁਲਾੜ ਸ਼ਟਲ ਐਟਲਾਂਟਿਕ ਨੂੰ ਰੂਸੀ ਪੁਲਾੜ ਸਟੇਸ਼ਨ ‘ਮੀਰ’ ਨਾਲ ਜੋੜਿਆ ਗਿਆ ਸੀ।
  • 1994 ਵਿਚ 28 ਸਤੰਬਰ ਨੂੰ ਤੁਰਕੀ ਦੇ ਸਮੁੰਦਰ ਵਿਚ ਇਟੋਮੀਆ ਜਹਾਜ਼ ਡੁੱਬਣ ਨਾਲ 800 ਲੋਕਾਂ ਦੀ ਜਾਨ ਚਲੀ ਗਈ ਸੀ।
  • ਅੱਜ ਦੇ ਦਿਨ 1958 ਵਿਚ ਫਰਾਂਸ ਦਾ ਸੰਵਿਧਾਨ ਲਾਗੂ ਹੋਇਆ ਸੀ।
  • 28 ਸਤੰਬਰ 1950 ਨੂੰ ਇੰਡੋਨੇਸ਼ੀਆ ਸੰਯੁਕਤ ਰਾਸ਼ਟਰ ਦਾ 60ਵਾਂ ਮੈਂਬਰ ਬਣਿਆ ਸੀ।
  • ਅੱਜ ਦੇ ਦਿਨ 1928 ਵਿੱਚ ਅਮਰੀਕਾ ਨੇ ਚੀਨ ਦੀ ਰਾਸ਼ਟਰਵਾਦੀ ਚਿਆਂਗ ਕਾਈ-ਸ਼ੇਕ ਦੀ ਸਰਕਾਰ ਨੂੰ ਮਾਨਤਾ ਦਿੱਤੀ ਸੀ।
  • ਇਥੋਪੀਆ ਨੇ 28 ਸਤੰਬਰ 1923 ਨੂੰ ਲੀਗ ਆਫ ਨੇਸ਼ਨਜ਼ ਦੀ ਮੈਂਬਰਸ਼ਿਪ ਛੱਡ ਦਿੱਤੀ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।