ਲਖਨਊ, 28 ਸਤੰਬਰ, ਦੇਸ਼ ਕਲਿਕ ਬਿਊਰੋ :
ਯੂਪੀ ਦੇ ਹਾਥਰਸ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੇ 11 ਸਾਲਾ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ। ਸਕੂਲ ਪ੍ਰਬੰਧਕ ਦੇ ਤਾਂਤਰਿਕ ਪਿਤਾ ਨੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਬੱਚੇ ਦੀ ਬਲੀ ਦੇਣ ਨਾਲ ਸਕੂਲ ਦੀ ਤਰੱਕੀ ਹੋਵੇਗੀ। ਉਹ ਲਾਸ਼ ਨੂੰ ਕਾਰ ਵਿਚ ਪਾ ਕੇ ਠਿਕਾਣੇ ਲਗਾਉਣ ਜਾ ਰਿਹਾ ਸੀ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਫੜ ਲਿਆ।
ਇਹ ਘਟਨਾ 23 ਸਤੰਬਰ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ 26 ਸਤੰਬਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਸਕੂਲ ਦੇ ਨੇੜੇ ਕਾਲੇ ਜਾਦੂ ਨਾਲ ਜੁੜੀਆਂ ਚੀਜ਼ਾਂ ਮਿਲੀਆਂ। ਘਟਨਾ ਸਕੂਲ ਦੇ ਇੱਕ ਹੋਸਟਲ ਵਿੱਚ ਵਾਪਰੀ, ਜਿਸ ਵਿੱਚ 600 ਦੇ ਕਰੀਬ ਵਿਦਿਆਰਥੀ ਰਹਿੰਦੇ ਹਨ।ਪੁਲਿਸ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨੇ 6 ਸਤੰਬਰ ਨੂੰ ਵੀ ਕਤਲ ਦੀ ਕੋਸ਼ਿਸ਼ ਕੀਤੀ ਸੀ।
ਖ਼ੌਫ਼ਨਾਕ : ਸਕੂਲ ਦੀ ਤਰੱਕੀ ਲਈ ਬੱਚੇ ਦੀ ਬਲੀ ਦਿੱਤੀ