ਚੰਡੀਗੜ੍ਹ: 28 ਸਤੰਬਰ, ਦੇਸ਼ ਕਲਿੱਕ ਬਿਓਰੋ
ਪਟਾਕਾ ਫੈਕਟਰੀ ‘ਚ ਲੱਗੀ ਅੱਗ ਕਾਰਨ ਹੋਏ ਵੱਡੇ ਧਮਾਕੇ ‘ਚ 3 ਵਿਅਕਤੀ ਮਾਰੇ ਗਏ ਅਤੇ 7 ਲੋਕ ਬੁਰੀ ਤਰ੍ਹਾਂ ਝੁਲਸੇ ਗਏ।
ਇਹ ਘਟਨਾ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਰਿਢਾਊ ਵਿੱਚ ਵਾਪਰੀ। ਫੈਕਟਰੀ ਰਿਹਾਇਸ਼ੀ ਖੇਤਰ ‘ਚ ਚੱਲ ਰਹੀ ਸੀ। ਪ੍ਰਸ਼ਾਸ਼ਨ ਨੇ ਵੀ ਇਸ ਫੈਕਟਰੀ ਵੱਲ ਕੋਈ ਧਿਆਨ ਨਹੀਂ ਦਿੱਤਾ। ਧਮਾਕੇ ਨਾਲ ਫੈਕਟਰੀ ਦੀ ਬਿਲਡਿੰਗ ਵੀ ਧਰਤੀ ‘ਚ ਧਸ ਗਈ।ਹਾਦਸੇ ਵਿੱਚ ਛੇ ਔਰਤਾਂ ਸਮੇਤ ਸੱਤ ਲੋਕ ਬੁਰੀ ਤਰ੍ਹਾਂ ਝੁਲਸ ਗਏ। ਸੜੇ ਹੋਏ ਮਜ਼ਦੂਰਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਅੱਗ ਗੈਸ ਸਿਲੰਡਰ ‘ਚ ਲੀਕ ਹੋਣ ਕਾਰਨ ਲੱਗੀ। ਇਹ ਘਰ ਪਿੰਡ ਦੇ ਵਿਚਕਾਰ ਹੈ ਅਤੇ ਇਸ ਦਾ ਮਲਬਾ ਹਟਾਉਣ ਦੀ ਕਾਰਵਾਈ ਚੱਲ ਰਹੀ ਹੈ। ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟ ਗਈ ਹੈ।
Published on: ਸਤੰਬਰ 28, 2024 1:53 ਬਾਃ ਦੁਃ