ਨਾਭਾ, 28 ਸਤੰਬਰ: ਦੇਸ਼ ਕਲਿੱਕ ਬਿਓਰੋ
ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਨਾਭਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਮਿਲਨ ਪੈਲੇਸ, ਨਾਭਾ ਵਿਖੇ ਬਲਾਕ ਪੱਧਰੀ ਪੋਸ਼ਣ ਮਾਹ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਨਾਭਾ ਦੇ ਵਿਧਾਇਕ ਸ.ਗੁਰਦੇਵ ਸਿੰਘ ਦੇਵ ਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਪ ਮੰਡਲ ਮੈਜਿਸਟ੍ਰੇਟ ਨਾਭਾ ਡਾ. ਇਸਮਤ ਵਿਜੈ ਸਿੰਘ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਦੌਰਾਨ ਨਾਭਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਦੁਆਰਾ ਰਿਵਾਇਤੀ ਅਤੇ ਨਿਵੇਕਲੇ ਪੌਸ਼ਟਿਕ ਭੋਜਨ ਤਿਆਰ ਕਰਕੇ ਪੋਸ਼ਣ ਪਕਵਾਨ ਮੇਲਾ ਲਗਾਇਆ ਗਿਆl ਇਸ ਮੇਲੇ ਵਿੱਚ ਮੁੱਖ ਮਹਿਮਾਨ ਨੇ ਵੱਖ -ਵੱਖ ਰੈਸਪੀਜ਼ ਤੋਂ ਤਿਆਰ ਹੋਏ ਪਕਵਾਨਾਂ ਬਾਰੇ ਜਾਣਕਾਰੀ ਲਈ ਗਈ। ਇਸ ਉਪਰੰਤ ਸਮਾਗਮ ਦੌਰਾਨ ਡਾ. ਅਤੁਲ ਅਨੇਜਾ, ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ, ਦੁੱਧ ਪਲਾਉਣ ਦੀ ਸਹੀ ਵਿਧੀ ਅਤੇ ਬੱਚਿਆਂ ਦੀ ਖੁਰਾਕ ਵਿੱਚ ਸਹੀ ਪੋਸ਼ਣ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।
ਬਲਾਕ ਕੌਆਰਡੀਨੇਟਰ (ਪੋਸ਼ਣ ਅਭਿਆਨ) ਪ੍ਰਭਜੋਤ ਕੌਰ ਵੱਲੋਂ ਨਿਊਟਰੀ ਗਾਰਡਨ ਦੀ ਜਾਣਕਾਰੀ ਪੀ.ਪੀ.ਟੀ. ਸੋਅ ਰਾਹੀਂ ਪੇਸ਼ ਕੀਤੀ ਗਈ। ਬੀ.ਪੀ.ਈ.ਓ. ਬਾਬਰਪੁਰ ਅਤੇ ਭਾਦਸੋਂ 1 ਦੇ ਛੋਟੇ ਬੱਚਿਆਂ ਵੱਲੋਂ ਪੋਸ਼ਣ ਨਾਲ ਸਬੰਧਤ ਸੱਭਿਆਚਾਰਕ ਗਤੀਵਿਧੀਆਂ, ਪੋਸ਼ਣ ਡਰਾਮਾ ਅਤੇ ਕਵਿਤਾਵਾਂ ਪੇਸ਼ ਕੀਤੀਆਂl ਇਸ ਤੋਂ ਬਾਅਦ ਭਾਈ ਕਾਹਨ ਸਿੰਘ ਸ.ਸੀ.ਸੈ.ਸਕੂਲ ਗਰਲਜ਼, ਨਾਭਾ ਦੀਆਂ ਵਿਦਿਆਰਥਣਾਂ ਵੱਲੋਂ ਬਹੁਤ ਖੂਬਸੂਰਤ ਪੋਸ਼ਣ ਜਾਗੋ ਅਤੇ ਗਿੱਧੇ ਦੀ ਪੇਸ਼ ਕੀਤੀ, ਜਿਸ ਉਹਨਾਂ ਵੱਲੋਂ ਚੰਗੇ ਪੋਸ਼ਣ ਦੀਆਂ ਅਤੇ ਨਸ਼ਿਆਂ ਦੇ ਖ਼ਿਲਾਫ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾl
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ 11 ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈl ਬੈਸਟ ਪੋਸ਼ਣ ਡਰਾਇੰਗ ਪੁਰਸਕਾਰ, ਬੈਸਟ ਨਿਬੰਧ ਪੁਰਸਕਾਰ ਅਤੇ ਬੈਸਟ ਸਲੋਗਨ ਪੁਰਸਕਾਰ ਜਿੱਤਣ ਵਾਲੀਆਂ ਆਂਗਣਵਾੜੀ ਵਰਕਰਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸ.ਗੁਰਦੇਵ ਸਿੰਘ ਦੇਵ ਮਾਨ ਵੱਲੋਂ ਭਾਸ਼ਣ ਦੌਰਾਨ ਪੌਸ਼ਟਿਕ ਭੋਜਨ ਦੀ ਵਰਤੋਂ ਕਰਕੇ ਤੰਦਰੁਸਤ ਜੀਵਨ ਜਿਉਣ ਬਾਰੇ ਦੱਸਿਆ ਗਿਆ ਅਤੇ ਲੋਕਾਂ ਨੂੰ ਚੰਗੇ ਸੁਨੇਹੇ ਦਿੱਤੇ।
ਇਸ ਸਮਾਗਮ ਵਿੱਚ ਸ. ਜਸਵਿੰਦਰ ਸਿੰਘ ਬੀ.ਪੀ.ਈ.ਓ. ਬਾਬਰਪੁਰ , ਸ਼੍ਰੀ ਅਖ਼ਤਰ ਸਲੀਮ ਬੀ.ਪੀ.ਈ.ਓ ਭਾਦਸੋਂ -1, ਸ.ਜਗਜੀਤ ਸਿੰਘ ਨੌਹਰਾ ਬੀ.ਪੀ.ਈ.ਓ ਭਾਦਸੋਂ -2 ਅਤੇ ਡਾਕਟਰ ਵੀਨੂੰ ਗੋਇਲ ਸੀਨੀਅਰ ਮੈਡੀਕਲ ਅਫ਼ਸਰ, ਨਾਭਾ ਜੀ ਹਾਜ਼ਰ ਹੋਏ I ਹਿੰਦੂਸਤਾਨ ਯੂਨੀਲਿਵਰ ਤੋਂ ਸ਼੍ਰੀ ਰਾਜ ਕੁਮਾਰ, ਮੈਨੇਜਰ , ਉਚੇਚੇ ਤੌਰ ਤੇ ਪਹੁੰਚੇ l ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ, ਸਰਕਾਰੀ ਹਸਪਤਾਲਾਂ ਤੋਂ ਏ. ਐਨ. ਐੱਮਜ਼, ਤੇ ਆਸਾ ਵਰਕਰਾਂ ਨੇ ਭਾਗ ਲਿਆl ਸੀ. ਡੀ. ਪੀ. ਓ. ਨਾਭਾ ਬਲਾਕ ਦਾ ਸਮੂਹ ਸਟਾਫ਼, ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਰਲਕੇ ਇਸ ਸਮਾਗਮ ਦੀ ਮੇਜ਼ਮਾਨੀ ਕੀਤੀ ਅਤੇ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆl ਇਸ ਸਮਾਗਮ ਵਿੱਚ ਸ਼੍ਰੀਮਤੀ ਆਂਚਲ ਸਿੰਗਲਾ,ਜੀ ਵੱਲੋਂ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ l