ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ, ਕਈ ਥਾਈਂ ਪੱਕੀ ਝੋਨੇ ਦੀ ਫਸਲ ‘ਚ ਪਾਣੀ ਭਰਿਆ

ਪੰਜਾਬ

ਚੰਡੀਗੜ੍ਹ, 28 ਸਤੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਦੇ ਨਾਲ ਹੀ ਕਈ ਥਾਈਂ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ‘ਚ ਪਾਣੀ ਭਰ ਗਿਆ ਹੈ।ਪੱਕੀ ਫ਼ਸਲ ਵੱਢਣ ‘ਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ (ਸ਼ਨੀਵਾਰ) ਨੂੰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕਿਸੇ ਤਰ੍ਹਾਂ ਕੋਈ ਚੇਤਾਵਨੀ ਨਹੀਂ ਹੈ।ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਕੱਲ੍ਹ ਦੇ ਮੁਕਾਬਲੇ 0.1 ਵੱਧ ਗਿਆ ਹੈ। ਜਦੋਂ ਕਿ ਹੁਣ ਇਹ ਆਮ ਤਾਪਮਾਨ ਦੇ ਨੇੜੇ ਹੈ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 37.1 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ। ਇਸ ਦੇ ਨਾਲ ਹੀ, ਅੰਕੜਿਆਂ ਦੇ ਅਨੁਸਾਰ, ਇਹ 13 ਸਾਲਾਂ ਵਿੱਚ ਸਭ ਤੋਂ ਠੰਡਾ ਸਤੰਬਰ ਸੀ।
ਮੌਸਮ ਭਾਗ ਦੇ ਮਾਹਿਰਾਂ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ (ਮੁਹਾਲੀ ਅਤੇ ਪੰਚਕੂਲਾ) ਵਿੱਚ ਕੁਝ ਮੀਂਹ ਪੈਣ ਦੀ ਸੰਭਾਵਨਾ ਜਾਪਦੀ ਹੈ। ਅਜਿਹੇ ‘ਚ ਮਾਨਸੂਨ ਦੇ ਅਲਵਿਦਾ ਕਹਿਣ ਬਾਰੇ ਦੱਸਣਾ ਜਲਦਬਾਜ਼ੀ ਹੋਵੇਗੀ।
ਪੰਜਾਬ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ 3.0 ਮਿਲੀਮੀਟਰ, ਲੁਧਿਆਣਾ ‘ਚ 0.2 ਮਿਲੀਮੀਟਰ, ਪਟਿਆਲਾ ‘ਚ 0.2 ਮਿਲੀਮੀਟਰ, ਪਠਾਨਕੋਟ ‘ਚ 6.0 ਮਿ.ਮੀ., ਫਤਿਹਗੜ੍ਹ ਸਾਹਿਬ ‘ਚ 16.5 ਮਿ.ਮੀ., ਫ਼ਿਰੋਜ਼ਪੁਰ ‘ਚ 0.5 ਮਿ.ਮੀ., ਜਲੰਧਰ ‘ਚ 3.5 ਮਿ.ਮੀ., ਮੋਹਾਲੀ ‘ਚ 27.5 ਮਿ.ਮੀ. ਮੀਂਹ ਪਿਆ ਹੈ।

Latest News

Latest News

Leave a Reply

Your email address will not be published. Required fields are marked *