ਜਮਹੂਰੀ ਅਧਿਕਾਰ ਸਭਾ ਵੱਲੋਂ ਪਰਮਜੀਤ ਜੋਧਪੁਰ ਉੱਪਰ ਜਾਨਲੇਵਾ ਹਮਲੇ ਦੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਪੰਜਾਬ

ਬਰਨਾਲਾ 28 ਸਤੰਬਰ, ਦੇਸ਼ ਕਲਿੱਕ ਬਿਓਰੋ

27-28 ਸਤੰਬਰ 2024 ਦੀ ਵਿਚਕਾਰਲੀ ਰਾਤ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਹਏ ਹਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈਕੇ ਵੱਖ-ਵੱਖ ਜਥੇਬੰਦੀਆਂ ਅਤੇ ਪਿੰਡ ਜੋਧਪੁਰ ਵਾਸੀਆਂ ਦਾ ਵਫ਼ਦ ਮੁੱਖ ਥਾਣਾ ਅਫਸਰ ਸਦਰ ਬਰਨਾਲਾ ਨੂੰ ਮਿਲਿਆ। ਇਸ ਸਮੇਂ ਪੁਲਿਸ ਅਧਿਕਾਰੀਆਂ ਨੂੰ ਮਿਲਣ ਉਪਰੰਤ ਵਫ਼ਦ ਦੀ ਅਗਵਾਈ ਕਰ ਰਹੇ ਆਗੂਆਂ ਨਰਾਇਣ ਦੱਤ, ਸੋਹਣ ਸਿੰਘ, ਹਰਚਰਨ ਚਹਿਲ, ਖੁਸ਼ਮੰਦਰ ਪਾਲ, ਸੁਖਵਿੰਦਰ ਸਿੰਘ, ਹਰਮੰਡਲ ਸਿੰਘ ਜੋਧਪੁਰ, ਬਲਵੀਰ ਸਿੰਘ ਸਾਬਕਾ ਸਰਪੰਚ ਜੋਧਪੁਰ, ਅਮਨਦੀਪ ਸਿੰਘ ਬਖਤਗੜ੍ਹ, ਪਿਸ਼ੌਰਾ ਸਿੰਘ ਹਮੀਦੀ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਅਜਮੇਰ ਸਿੰਘ, ਸ਼ਿੰਗਾਰਾ ਸਿੰਘ, ਰਾਣੀ ਕੌਰ ਆਦਿ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਰੀਬ ਇੱਕ ਵਜੇ ਜਦੋਂ ਪਰਮਜੀਤ ਕੌਰ ਜੋਧਪੁਰ ਆਪਣੇ ਘਰ ਪਿਸ਼ਾਬ ਕਰਨ ਲਈ ਬਾਹਰ ਬਾਥਰੂਮ ਵਿੱਚ ਗਈ ਅਤੇ ਵਾਪਸ ਆਕੇ ਅੰਦਰੋਂ ਕੁੰਡੀ ਬੰਦ ਕਰਨ ਲੱਗੀ ਤਾਂ ਇੱਕ 26-27 ਕੁ ਸਾਲ ਦੇ ਮੁੰਡੇ ਨੇ ਉਸ ਨੂੰ ਧੱਕਾ ਦੇਕੇ ਬੈੱਡ ਤੇ ਸੁੱਟ ਦਿੱਤਾ ਅਤੇ ਉਸ ਗਲਾ ਘੁੱਟਣ ਲੱਗ ਪਿਆ। ਜਿਸ ਕਰਕੇ ਇੱਕ ਦਮ ਬਹੁਤ ਜਿਆਦਾ ਘਬਰਾ ਗਈ। ਇਤਨੇ ਹੀ ਸਮੇਂ ਵਿੱਚ ਉਸ ਨੇ ਚਾਕੂ ਨਾਲ ਪਰਮਜੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਜਿੰਨੀ ਕੁ ਵੀ ਹੋ ਕੋਸ਼ਿਸ਼ ਹੋ ਸਕਦੀ ਸੀ ਪਰਮਜੀਤ ਕੌਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਸਰੀਰ ਉੱਪਰ ਇਹ ਵਿਅਕਤੀ ਕੁੱਝ ਵਾਰ ਕਰਨ ਵਿੱਚ ਸਫ਼ਲ ਹੋ ਗਿਆ। ਪਰ ਉਹ ਜਾਨੋਂ ਮਾਰਨ ਵਿੱਚ ਕਾਮਯਾਬ ਨਾਂ ਹੋ ਸਕਿਆ। ਪਰਮਜੀਤ ਕੌਰ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਧਮਕੀ ਦੇਕੇ ਚੁੱਪ ਕਰਵਾ ਦਿੱਤਾ ਕਿ ਰੌਲਾ ਪਾਉਣ ਦਾ ਅੰਜਾਮ ਬੁਰਾ ਹੋਵੇਗਾ। ਮੈਂ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਫਿਰ ਉਹ ਲੁੱਟ ਕਰਨ ਦੀ ਨੀਅਤ ਨਾਲ ਕਹਿੰਦਾ ਜੋ ਕੁੱਝ ਵੀ ਤੇਰੇ ਕੋਲ ਨਗਦੀ ਹੈ ਮੇਰੇ ਹਵਾਲੇ ਕਰਦੇ। ਪਰਮਜੀਤ ਕੌਰ ਕੋਲ ਘਰ ਵਿੱਚ ਪੰਜ ਕੁ ਹਜਾਰ ਰੁਪਏ ਹੀ ਉਸ ਕੋਲ ਸਾਨ ਜੋ ਡਰ ਦੇ ਮਾਰਿਆਂ ਅਤੇ ਆਪਣੀ ਜਾਨ ਬਚਾਉਣ ਦੀ ਲੋੜ ਵਿੱਚੋਂ ਉਸ ਨੂੰ ਦੇ ਦਿੱਤੇ। ਉਹ ਇਹ ਪੈਸੇ ਲੈਕੇ ਉਸ ਧਮਕੀ ਦੇ ਕੇ ਚਲਾ ਗਿਆ ਕਿ ਤੂੰ ਕੋਈ ਰੌਲਾ ਨਹੀਂ ਪਾਏਂਗੀ ਅਤੇ ਨਾਂ ਹੀ ਪੁਲਿਸ ਨੂੰ ਰਿਪੋਰਟ ਦੇਵੇਂਗੀ। ਜਦੋਂ ਉਹ ਘਰ ਦੀ ਕੰਧ ਟੱਪਕੇ ਬਾਹਰ ਚਲਾ ਗਿਆ ਤਾਂ ਹਿੰਮਤ ਕਰਕੇ ਗੁਆਂਢੀਆਂ ਨੂੰ ਫੋਨ ਕੀਤੇ, ਜਿਨ੍ਹਾਂ ਆਕੇ ਉਸ ਨੂੰ ਸੰਭਾਲਿਆ ਅਤੇ 112 ਨੰਬਰ ਫੋਨ ਤੇ ਪੁਲਿਸ ਨੂੰ ਸੂਚਿਤ ਕੀਤਾ। ਪਰਮਜੀਤ ਕੌਰ ਦੇ ਜਾਨੋਂ ਮਾਰਨ ਦੀ ਨੀਅਤ ਨਾਲ ਗਲਾ ਘੁੱਟਣ ਦੀ ਵਜਾਹ ਕਾਰਨ ਦਰਦ ਹੋ ਰਿਹਾ ਸੀ। ਜਿਸ ਕਰਕੇ ਹੁਣ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਆਗੂਆਂ ਕਿਹਾ ਕਿ ਇਸ ਕਿਸਮ ਦੇ ਗਲਤ ਅਨਸਰ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਹਨ ਅਤੇ ਆਮ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੈ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ। ਆਗੂਆਂ ਨੇ 29 ਸਤੰਬਰ ਸਾਮ ਪਿੰਡ ਜੋਧਪੁਰ ਵਿਖੇ ਗੁੰਡਾਗਰਦੀ ਵਿਰੋਧੀ ਰੈਲੀ ਕਰਨ ਦਾ ਫੈਸਲਾ ਵੀ ਕੀਤਾ।

Published on: ਸਤੰਬਰ 28, 2024 5:18 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।