29 ਸਤੰਬਰ 1962 ਨੂੰ ਕੋਲਕਾਤਾ ਵਿੱਚ ਬਿਰਲਾ ਤਾਰਾ-ਮੰਡਲ ਕੇਂਦਰ ਖੋਲ੍ਹਿਆ ਗਿਆ ਸੀ
ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 29 ਸਤੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 29 ਸਤੰਬਰ ਦੇ ਇਤਿਹਾਸ ਬਾਰੇ:-
- ਅੱਜ ਦੇ ਦਿਨ 2009 ਵਿੱਚ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੀ ਤਾਜ਼ਾ ਦਰਜਾਬੰਦੀ ਵਿੱਚ ਬਿਜੇਂਦਰ ਨੇ 75 ਕਿਲੋ ਵਿੱਚ 2700 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ।
- 29 ਸਤੰਬਰ, 2006 ਨੂੰ ਦੁਨੀਆ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ, ਈਰਾਨੀ ਮੂਲ ਦੀ ਅਮਰੀਕੀ ਨਾਗਰਿਕ ਅਨੁਸ਼ੇਹ ਅੰਸਾਰੀ ਸੁਰੱਖਿਅਤ ਧਰਤੀ ‘ਤੇ ਪਰਤ ਆਈ ਸੀ।
- 2003 ਵਿੱਚ ਅੱਜ ਦੇ ਦਿਨ ਈਰਾਨ ਨੇ ਆਪਣਾ ਯੂਰੇਨੀਅਮ ਸ਼ੁੱਧੀਕਰਨ ਪ੍ਰੋਗਰਾਮ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
- 29 ਸਤੰਬਰ 2002 ਨੂੰ 14ਵੀਆਂ ਏਸ਼ਿਆਈ ਖੇਡਾਂ ਦਾ ਉਦਘਾਟਨ ਬੁਸਾਨ ਵਿੱਚ ਹੋਇਆ ਸੀ।
- ਅੱਜ ਦੇ ਦਿਨ 2001 ਵਿੱਚ ਸੰਯੁਕਤ ਰਾਸ਼ਟਰ ਨੇ ਅੱਤਵਾਦ ਵਿਰੋਧੀ ਅਮਰੀਕੀ ਮਤਾ ਪਾਸ ਕੀਤਾ ਸੀ।
- 29 ਸਤੰਬਰ 1977 ਨੂੰ ਸੋਵੀਅਤ ਯੂਨੀਅਨ ਨੇ ਧਰਤੀ ਦੇ ਪੰਧ ਵਿੱਚ ਸਪੇਸ ਸਟੇਸ਼ਨ ਸਲਿਯੂਟ 6 ਦੀ ਸਥਾਪਨਾ ਕੀਤੀ ਸੀ।
- 29 ਸਤੰਬਰ 1962 ਨੂੰ ਕੋਲਕਾਤਾ ਵਿੱਚ ਬਿਰਲਾ ਤਾਰਾ-ਮੰਡਲ ਕੇਂਦਰ ਖੋਲ੍ਹਿਆ ਗਿਆ ਸੀ।
- ਅੱਜ ਦੇ ਦਿਨ 1959 ਵਿੱਚ ਆਰਤੀ ਸਾਹਾ ਨੇ ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕੀਤਾ ਸੀ।
- 29 ਸਤੰਬਰ 1927 ਨੂੰ ਅਮਰੀਕਾ ਅਤੇ ਮੈਕਸੀਕੋ ਵਿਚਕਾਰ ਟੈਲੀਫੋਨ ਸੇਵਾ ਸ਼ੁਰੂ ਹੋਈ ਸੀ।
- ਅੱਜ ਦੇ ਦਿਨ 1915 ਵਿੱਚ ਟੈਲੀਫੋਨ ਰਾਹੀਂ ਪਹਿਲਾ ਅੰਤਰ-ਮਹਾਂਦੀਪੀ ਸੰਦੇਸ਼ ਭੇਜਿਆ ਗਿਆ ਸੀ।
- ਇਟਲੀ ਨੇ 29 ਸਤੰਬਰ, 1911 ਨੂੰ ਓਟੋਮਨ ਸਾਮਰਾਜ ਵਿਰੁੱਧ ਜੰਗ ਦਾ ਐਲਾਨ ਕੀਤਾ।
- ਅੱਜ ਦੇ ਦਿਨ 1836 ਵਿੱਚ ਮਦਰਾਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਸਥਾਪਨਾ ਕੀਤੀ ਗਈ ਸੀ।
- 1789 ਵਿਚ 29 ਸਤੰਬਰ ਨੂੰ ਅਮਰੀਕਾ ਦੇ ਯੁੱਧ ਵਿਭਾਗ ਨੇ ਇਕ ਸਥਾਈ ਫੌਜ ਦੀ ਸਥਾਪਨਾ ਕੀਤੀ।