ਕਿਹਾ, ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਹਟਾਇਆ ਜਾਂਦਾ, ਮੈਂ ਜਿੰਦਾ ਰਹਾਂਗਾ
ਸ਼੍ਰੀਨਗਰ, 29 ਸਤੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਟੇਜ ‘ਤੇ ਹੀ ਬੇਹੋਸ਼ ਹੋ ਗਏ। ਖੜਗੇ ਕੱਲ੍ਹ ਕਠੂਆ ਵਿੱਚ ਸ਼ਹੀਦ ਹੋਏ ਕਾਂਸਟੇਬਲ ਨੂੰ ਸ਼ਰਧਾਂਜਲੀ ਦੇ ਰਹੇ ਸਨ, ਉਦੋਂ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ।
ਭਾਸ਼ਣ ਦਿੰਦਿਆਂ ਖੜਗੇ ਦੀ ਆਵਾਜ਼ ਹੌਲੀ ਹੁੰਦੀ ਚਲੀ ਗਈ ਅਤੇ ਉਹ ਅਚਾਨਕ ਬੇਹੋਸ਼ ਹੋ ਗਏ। ਇਸ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਸਟੇਜ ‘ਤੇ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਸਹਾਰਾ ਦੇ ਕੇ ਬਿਠਾਇਆ। ਇਸ ਤੋਂ ਬਾਅਦ ਉਨ੍ਹਾਂ ਦਾ ਭਾਸ਼ਣ ਰੋਕ ਦਿੱਤਾ ਗਿਆ।
ਠੀਕ ਹੋਣ ਤੋਂ ਬਾਅਦ ਖੜਗੇ ਸਟੇਜ ‘ਤੇ ਵਾਪਸ ਆਏ ਅਤੇ ਕਿਹਾ ਕਿ ਮੇਰੀ ਉਮਰ 83 ਸਾਲ ਹੈ, ਪਰ ਮੈਂ ਇੰਨੀ ਜਲਦੀ ਮਰਨ ਵਾਲਾ ਨਹੀਂ ਹਾਂ। ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਹਟਾਇਆ ਜਾਂਦਾ, ਮੈਂ ਜਿੰਦਾ ਰਹਾਂਗਾ। ਮੈਂ ਤੁਹਾਡੀ ਗੱਲ ਸੁਣਦਾ ਰਹਾਂਗਾ। ਮੈਂ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਗੱਲ ਕਰਦਾ ਰਹਾਂਗਾ।
Published on: ਸਤੰਬਰ 29, 2024 5:46 ਬਾਃ ਦੁਃ