ਯੂਨੀਅਨ ਨੇ ਪੋਸ਼ਣ ਟਰੈਕ ਦੇ ਕੰਮ ਕਰਨ ਕੀਤਾ ਬਾਈਕਟ
ਮੋਹਾਲੀ, 30 ਸਤੰਬਰ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਮੋਹਾਲੀ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਦੀਪ ਕੌਰ ਜੁਆਇੰਟ ਸਕੱਤਰ ਪੰਜਾਬ, ਭਿੰਦਰ ਕੌਰ ਜਨਰਲ ਸਕੱਤਰ ਮੋਹਾਲੀ, ਹਰਮਿੰਦਰ ਕੌਰ ਬਲਾਕ ਪ੍ਰਧਾਨ ਖਰੜ ਬਲਾਕ ਤੋਂ ਇਲਾਵਾ ਰੀਨਾ ਗਾਂਧੀ, ਸਵਰਨ ਕੌਰ, ਮੁਖਤਿਆਰ ਕੌਰ ਆਦਿ ਹਾਜ਼ਰ ਸਨ।
ਸੀਡੀਪੀਓ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਯੂਨੀਅਨ ਨੇ ਮੰਗ ਕੀਤੀ ਕਿ ਤਿੰਨ ਸਾਲ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਅਤੇ ਪੋਸ਼ਣ ਟਰੈਕ ਕਰਨ ਲਈ ਤੁਰੰਤ ਮੋਬਾਇਲ ਦਿੱਤੇ ਜਾਣ।ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਸੰਪੂਰਨ ਵਾਪਸੀ ਆਂਗਣਵਾੜੀ ਕੇਂਦਰ ਵਿੱਚ ਕਰਦੇ ਹੋਏ ਆਂਗਣਵਾੜੀ ਲੀਵਿੰਗ ਸਰਟੀਫਿਕੇਟ ਜਾਰੀ ਨਹੀਂ ਹੁੰਦਾ ਆਂਗਣਵਾੜੀ ਮੁਲਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਫੋਟੋ ਕੈਪਚਰ ਦਾ ਕੰਮ ਸੰਪੂਰਨ ਬੰਦ ਕੀਤਾ ਜਾਵੇਗਾ। ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਮੋਬਾਇਲ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਥੇਬੰਦੀ ਵੱਲੋਂ ਪੋਸ਼ਣ ਟਰੈਕ ਦੇ ਨਵੀਨ ਕੰਮ ਜਿਵੇਂ ਸਰਵੇ ਰਜਿਸਟਰ, ਨਵੀਨ ਰਜਿਸਟਰ ਸੰਪੂਰਨ ਬਾਈਕਾਟ ਕਰਨ ਦ ਐਲਾਨ ਕੀਤਾ।