ਬਟਾਲਾ, 30 ਸਤੰਬਰ, ਦੇਸ਼ ਕਲਿੱਕ ਬਿਓਰੋ :
ਬਟਾਲਾ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 4 ਦੀ ਮੌਤ ਹੋ ਗਈ, ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬਟਾਲਾ-ਕਾਦੀਆਂ ਰੋਡ ਉਤੇ ਉਸ ਸਮੇਂ ਇਕ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਬੱਸ ਅੱਡੇ ਵਿੱਚ ਜਾ ਟਰਕਾਈ। ਇਹ ਘਟਨਾ ਪਿੰਡ ਸ਼ਾਹਬਾਦ ਵਿੱਚ ਵਾਪਰਸੀ।
ਬਾਈਕ ਸਵਾਰ ਨੂੰ ਬਚਾਉਂਦੇ ਹੋਏ ਬੱਸ ਇਮਾਰਤ ਵਿੱਚ ਜਾ ਟਕਰਾਈ। ਬੱਸ ਅੱਡੇ ਦਾ ਲੈਂਟਰ ਬੱਸ ਵਿੱਚ ਜਾ ਵੜ੍ਹਿਆ ਜਿਸ ਕਾਰਨ ਬੱਸ ਵਿੱਚ ਬੈਠੇ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇਕ ਨਿੱਜੀ ਕੰਪਨੀ ਦੀ ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।
Published on: ਸਤੰਬਰ 30, 2024 4:04 ਬਾਃ ਦੁਃ