ਅਹਿਮਦਾਬਾਦ, 30 ਸਤੰਬਰ, ਦੇਸ਼ ਕਲਿੱਕ ਬਿਓਰੋ :
ਠੱਗੀ ਮਾਰਨ ਦੇ ਰੋਜ਼ਾਨਾ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ। ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 500 ਰੁਪਏ ਦੇ ਨੋਟਾਂ ਉਤੇ ਮਹਾਤਮਾ ਗਾਂਧੀ ਦੀ ਫੋਟੋ ਦੀ ਥਾਂ ਫਿਲਮੀ ਐਕਟਰ ਅਨੁਪਮ ਖੇਰ ਦੀ ਫੋਟੋ ਲਗਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਇਹ ਠੱਗੀ ਗੁਜਰਾਤ ਦੇ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ‘ਚ ਵਿੱਚ ਠੱਗਾਂ ਵੱਲੋਂ ਮਾਰੀ ਗਈ। ਠੱਗ 1 ਕਰੋੜ 90 ਲੱਖ ਰੁਪਏ ਦਾ 2100 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਏ। ਠੱਗਾਂ ਵੱਲੋਂ ਜਿਊਲਰਾਂ ਨੂੰ ਦਿੱਤੇ ਗਏ ਪੈਸੇ ਫਰਜ਼ੀ ਸਨ, ਜਿਸ ‘ਤੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਫੋਟੋ ਛਪੀ ਸੀ। ਜਦੋਂ ਸੁਨਿਆਰ ਨੇ ਨੋਟ ਦੇਖੇ ਤਾਂ ਉਹ ਹੈਰਾਨ ਰਹਿ ਗਿਆ। ਇਸ ਸਬੰਧੀ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।
ਸਥਾਨਕ ਸੀਜੀ ਰੋਡ ਉਤੇ ਆਂਗੜੀਆ ਫਾਰਮ ਉਤੇ ਅਭਿਨੇਤਾ ਅਨੁਪਮ ਖੇਰ ਦੀ ਫੋਟੇ ਵਾਲੇ 500 ਰੁਪਏ ਦੀਆਂ 26 ਬੰਡਲ ਦੇ ਕੇ ਤਿੰਨ ਲੋਕ 1.90 ਕਰੋੜ ਰੁਪਏ ਦੀ ਕੀਮਤ ਦਾ 2100 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਏ। ਕ੍ਰਾਂਮ ਬ੍ਰਾਂਚ ਦੀ ਟੀਮ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਤਿੰਨ ਲੋਕਾਂ ਨੂੰ ਲਭ ਰਹੀ ਹੈ। ਖ਼ਬਰਾਂ ਮੁਤਾਬਕ ਸੀਜੀ ਰੋਡ ਉਤੇ ਸਥਿਤ ਲਕਸ਼ਮੀ ਜਿਊਲਰ ਦੇ ਮੈਨੇਜਰ ਪ੍ਰਸ਼ਾਂਤ ਪਟੇਲ ਨੇ ਸਰਾਫਾ ਵਪਾਰੀ ਮੇਹੁਲ ਠਕਰ ਨੂੰ ਪਟੇਲ ਕਾਂਤੀਲਾਲ ਮਦਨਲਾਲ ਆਂਗਡੀਆ ਫਾਰਮ ਨੂੰ 2100 ਗ੍ਰਾਮ ਸੋਨਾ ਦੇਣ ਲਈ ਕਿਹਾ ਸੀ।
ਮੇਹੁਲ ਠਕਰ ਨੇ ਆਪਣੇ ਕਰਮਚਾਰੀ ਭਰਤ ਜੋਸ਼ੀ ਨੂੰ 2100 ਗ੍ਰਾਮ ਸੋਨਾ ਆਂਗੜੀਆ ਫਰਮ ਉਤੇ ਪਹੁੰਚਾਉਣ ਲਈ ਭੇਜਿਆ। ਜਦੋਂ ਭਰਤ ਜੋਸ਼ੀ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਆਦਮੀ ਨੂੰ ਕਾਊਂਟਿੰਗ ਮਸ਼ੀਨ ਦਿੱਤੀ। ਦੂਜੇ ਵਿਅਕਤੀ ਨੇ ਭਰਤ ਜੋਸ਼ੀ ਤੋਂ ਸੋਨਾ ਲੈ ਲਿਆ ਅਤੇ ਤੀਜੇ ਵਿਅਕਤੀ ਨੇ ਕਿਹਾ ਕਿ ਜਦੋਂ ਤੱਕ ਕਾਊਂਟਿੰਗ ਮਸ਼ੀਨ ਵਿੱਚ ਗਿਣਨ ਬੈਗ ਵਿੱਚ 1.30 ਕਰੋੜ ਰੁਪਏ ਹਨ, ਅਗਲੇ ਦਫ਼ਤਰ ਤੋਂ 30 ਲੱਖ ਰੁਪਏ ਲੈ ਕੇ ਆਉਂਦੇ ਹਨ। ਤਿੰਨੋਂ ਵਿਅਕਤੀ ਭਰਤ ਜੋਸ਼ੀ ਨੂੰ ਧੋਖਾ ਦੇ ਕੇ ਫਰਾਰ ਹੋ ਗਏ। ਜਦੋਂ ਕਰਮਚਾਰੀ ਨੇ ਬੈਗ ‘ਚੋਂ 500 ਰੁਪਏ ਦਾ ਬੰਡਲ ਕੱਢਿਆ ਤਾਂ ਦੇਖਿਆ ਕਿ 500 ਰੁਪਏ ਦੇ ਸਾਰੇ ਨੋਟਾਂ ‘ਤੇ ਅਨੁਪਮ ਖੇਰ ਦੀ ਫੋਟੋ ਛਪੀ ਹੋਈ ਸੀ। ਇਨ੍ਹਾਂ ਨਕਲੀ ਨੋਟਾਂ ‘ਤੇ ਭਾਰਤੀ ਰਿਜ਼ਰਵ ਬੈਂਕ ਦੀ ਬਜਾਏ ਰੈਸੋਲ ਬੈਂਕ ਆਫ ਇੰਡੀਆ ਲਿਖਿਆ ਹੋਇਆ ਸੀ।
Published on: ਸਤੰਬਰ 30, 2024 1:27 ਬਾਃ ਦੁਃ