ਬੂੰਦੀ, 30 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੱਪ ਦੇ ਡੰਗਣ ਨਾਲ ਭਰਾ ਭਰਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਦੋਂ ਭੈਣ ਭਰਾ ਸੋ ਰਹੇ ਸਨ ਤਾਂ ਇਕ ਸੱਪ ਨੇ ਡੰਗ ਦਿੱਤੇ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਬੂੰਦੀ ਦੇ ਥਾਣਾ ਤਾਲੇਰਾ ਅੰਦਰ ਪੈਂਦੇ ਪਿੰਡ ਠੀਕਰੀਆ ਚਰਨਾਂ ਦੀ ਦੱਸੀ ਜਾ ਰਹੀ ਹੈ। ਜਦੋਂ ਭੈਣ ਭਰਾ ਝੌਂਪੜੀ ਵਿੱਚ ਸੋ ਰਹੇ ਸਨ ਤਾਂ ਸੱਪ ਨੇ ਦੋਵਾਂ ਨੂੰ ਡੰਗ ਦਿੱਤਾ।
ਇਸ ਸਬੰਧੀ ਤਲੇਡਾ ਪੁਲਿਸ ਨੇ ਦੱਸਿਆ ਕਿ ਹਿੰਡੌਲੀ ਖੇਤਰ ਦੇ ਪਿੰਡ ਸਹਸਪੁਰੀਆ ਨਿਵਾਸੀ ਓਮਪ੍ਰਕਾਸ਼ ਭੰਡ, 9 ਸਾਲ ਦਾ ਬੇਟਾ ਨਿਤੇਸ਼ ਅਤੇ 6 ਸਾਲ ਦੀ ਬੇਟੀ ਤਨੂ ਪਿੰਡ ਠੀਕਰੀਆ ਚਰਨਾਂ ‘ਚ ਆਪਣੇ ਨਾਨਕੇ ਘਰ ‘ਚ ਰਹਿ ਕੇ ਪੜ੍ਹਦੇ ਸਨ। ਬੀਤੇ ਦਿਨੀਂ ਦੋਵੇਂ ਭੈਣ-ਭਰਾ ਝੌਂਪੜੀ ‘ਚ ਸੌਂ ਰਹੇ ਸਨ। ਇਸ ਦੌਰਾਨ ਦੋਵੇਂ ਭੈਣ-ਭਰਾ ਨੂੰ ਸੱਪ ਨੇ ਡੰਗ ਲਿਆ। ਇਸ ਕਾਰਨ ਦੋਵੇਂ ਬੱਚੇ ਬੇਹੋਸ਼ ਹੋ ਗਏ। ਰਾਤ ਨੂੰ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਜਦੋਂ ਅਗਲੀ ਸਵੇਰੇ ਇਸ ਗੱਲ ਦਾ ਪਤਾ ਲੱਗਾ। ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੱਪ ਦੇ ਡੰਗ ਦਾ ਦੋਵੇਂ ਭੈਣ-ਭਰਾ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਇਸ ਤੋਂ ਬਾਅਦ ਇਕ-ਇਕ ਕਰਕੇ ਦੋਵੇਂ ਭੈਣ-ਭਰਾ ਦੇ ਸਾਹ ਰੁਕ ਗਏ। ਹਾਲਾਂਕਿ ਪਰਿਵਾਰ ਵਾਲੇ ਦੋਵੇਂ ਭੈਣ-ਭਰਾ ਨੂੰ ਇਲਾਜ ਲਈ ਤੈਨੂ ਸੀ.ਐੱਚ.ਸੀ. ਲੈ ਗਏ ਪਰ ਉੱਥੇ ਡਾਕਟਰਾਂ ਨੇ ਤਨੂ ਨੂੰ ਮ੍ਰਿਤਕ ਐਲਾਨ ਦਿੱਤਾ।
Published on: ਸਤੰਬਰ 30, 2024 10:54 ਪੂਃ ਦੁਃ